ਪਰਾਲੀ ਸਾੜੀ ਤਾਂ ਖੈਰ ਨਹੀਂ! ਪੰਜਾਬ ਸਣੇ ਇਨ੍ਹਾਂ 5 ਸੂਬਿਆਂ ਨੂੰ ਕੇਂਦਰ ਦੀ ਸਖ਼ਤ ਚਿਤਾਵਨੀ
Wednesday, Oct 14, 2026 - 08:25 AM (IST)
ਨਵੀਂ ਦਿੱਲੀ (ਏਜੰਸੀ) - ਪਰਾਲੀ ਸਾੜਨ ਦਾ ਮੌਸਮ ਆਪਣੇ ਸਿਖਰ ’ਤੇ ਪਹੁੰਚਣ ਤੋਂ ਪਹਿਲਾਂ ਕੇਂਦਰ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੀਆਂ ਸਰਕਾਰਾਂ ਨੂੰ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਰੋਕ ਲਗਾਉਣ ਲਈ ‘ਮਿਸ਼ਨ ਮੋਡ’ ਵਿਚ ਕੰਮ ਕਰਨ ਲਈ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਵਾਤਾਵਰਣ ਮੰਤਰੀ ਭੂਪਿੰਦਰ ਯਾਦਵ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ-ਪੱਧਰੀ ਅੰਤਰ-ਮੰਤਰਾਲਾ ਬੈਠਕ ਵਿਚ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਦੀ ਸਮੀਖਿਆ ਕੀਤੀ ਗਈ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਦੱਸ ਦੇਈਏ ਕਿ ਇਸ ਬੈਠਕ ਵਿਚ ਦੋਵਾਂ ਮੰਤਰੀਆਂ ਨੇ ਕਿਹਾ ਕਿ ਮੌਜੂਦਾ ਫਸਲ ਦੀ ਕਟਾਈ ਅਤੇ ਹਾੜ੍ਹੀ ਦੀ ਫਸਲ ਦੀ ਬੀਜਾਈ ਵਿਚਾਲੇ ਬਹੁਤ ਘੱਟ ਸਮਾਂ ਬਚਿਆ ਹੈ। ਇਸ ਲਈ ਪ੍ਰਸ਼ਾਸਨਿਕ ਢਾਂਚੇ ਨੂੰ ਕਾਗਜ਼ੀ ਕਾਰਵਾਈ ਤੋਂ ਅੱਗੇ ਵਧ ਕੇ ਜੰਗੀ ਪੱਧਰ ’ਤੇ ਸਿੱਧਾ ਜ਼ਮੀਨ ’ਤੇ ਕੰਮ ਕਰਨਾ ਚਾਹੀਦਾ ਹੈ। ਖੇਤੀਬਾੜੀ ਮੰਤਰਾਲਾ ਦੇ ਬਿਆਨ ਮੁਤਾਬਕ, ਸੂਬਿਆਂ ਨੂੰ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਤੁਰੰਤ ਮੀਟਿੰਗਾਂ ਕਰਨ ਅਤੇ ਸਖਤ ਨਿਗਰਾਨੀ ਦੇ ਨਾਲ ਅਮਲੀ ਹੱਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ 'ਚ 85.76 ਲੱਖ ਦਾ ਸੋਨਾ; ਦਿੱਲੀ ਏਅਰਪੋਰਟ ’ਤੇ ਪਈਆਂ ਭਾਜੜਾਂ
ਇਸ ਦੇ ਨਾਲ ਹੀ ਚੌਹਾਨ ਨੇ 15 ਸਤੰਬਰ ਤੋਂ 12 ਅਕਤੂਬਰ ਤੱਕ ਦੇ ਅੰਕੜਿਆਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਹਰਿਆਣਾ ਵਿਚ 53.3 ਫੀਸਦੀ ਅਤੇ ਉੱਤਰ ਪ੍ਰਦੇਸ਼ ਵਿਚ ਲੱਗਭਗ 32 ਫੀਸਦੀ ਦੀ ਜ਼ਿਕਰਯੋਗ ਕਮੀ ਆਈ ਹੈ। ਪੰਜਾਬ ਵਿਚ ਵੀ ਅਜਿਹੇ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਚ ਪਰਾਲੀ ਸਾੜਨ ਦੇ ਮਾਮਲੇ 55 ਤੋਂ ਵਧ ਕੇ 277 ਹੋਣ (452 ਫੀਸਦੀ ਵਾਧਾ) ਅਤੇ ਰਾਜਸਥਾਨ ਵਿਚ 20 ਤੋਂ ਵਧ ਕੇ 60 ਹੋਣ (200 ਫੀਸਦੀ ਵਾਧਾ) ਨੂੰ ‘ਬੇਹੱਦ ਚਿੰਤਾਜਨਕ’ ਦੱਸਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
