ਅੰਮ੍ਰਿਤਸਰ ’ਚ ਪਿਓ ਨੇ ਸ਼ਰੇਆਮ ਸੜਕ ਵਿਚਕਾਰ ਦਾਤਰ ਨਾਲ ਵੱਢਿਆ ਪੁੱਤ, ਵੀਡੀਓ ਆਈ ਸਾਹਮਣੇ

Friday, Nov 24, 2023 - 06:33 PM (IST)

ਅੰਮ੍ਰਿਤਸਰ ’ਚ ਪਿਓ ਨੇ ਸ਼ਰੇਆਮ ਸੜਕ ਵਿਚਕਾਰ ਦਾਤਰ ਨਾਲ ਵੱਢਿਆ ਪੁੱਤ, ਵੀਡੀਓ ਆਈ ਸਾਹਮਣੇ

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਨਜ਼ਦੀਕ ਘੋੜੀਆਂ ਦਾ ਕੰਮ ਕਰਨ ਵਾਲੇ ਪਰਿਵਾਰ ਵਿਚ ਵੱਡਾ ਵਿਵਾਦ ਖੜ੍ਹਾ ਹੋ ਗਿਆ। ਜਿੱਥੇ ਮੰਗਲ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਪਿਤਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੇ ਪਿਤਾ ਕਾਲਾ ਘੋੜੀਆਂ ਵਾਲੇ ਨੇ ਉਸ ਉਪਰ ਸ਼ਰੇਆਮ ਦਾਤਰ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਉਸਦਾ ਕੰਨ ਵੱਢਿਆ ਗਿਆ ਪਰ ਚੰਗੀ ਕਿਸਮਤ ਨਾਲ ਉਸ ਦਾ ਬਚਾਅ ਹੋ ਗਿਆ। ਗੰਭੀਰ ਜ਼ਖਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਬਿਆਨ ਦਿੰਦਿਆਂ ਨੌਜਵਾਨ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਸ ’ਤੇ ਪਹਿਲਾਂ ਵੀ ਦੋ ਵਾਰ ਹਮਲਾ ਕੀਤਾ, ਜਿਸ ਵਿਚ ਉਸ ਦਾ ਵਾਲ-ਵਾਲ ਬਚਾਅ ਹੋ ਗਿਆ। ਹੁਣ ਵੀ ਉਸ ਦੇ ਵੱਡੇ ਭਰਾ ਨੇ ਪਿਤਾ ਨੂੰ ਦਾਤਰ ਲਿਆ ਕੇ ਦਿੱਤਾ, ਜਿਸ ਨਾਲ ਉਸ ਨੇ ਹਮਲਾ ਕੀਤਾ ਸੀ। 

ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਜੋ ਕੀਤਾ ਸੁਣ ਉੱਡਣਗੇ ਹੋਸ਼

ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਘੋੜੀਆਂ ਦਾ ਕੰਮ ਹੈ। ਪਿਤਾ ਨੇ ਉਸ ਨੂੰ ਇਕ ਘੋੜੀ ਦੇ ਕੇ ਵੱਖ ਕਰ ਦਿੱਤਾ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਦੋ ਘੋੜੀਆਂ ਬਣਾ ਲਈਆਂ। ਉਸ ਦੇ ਪਿਤਾ ਇਸ ਗੱਲ ਤੋਂ ਰੰਜਿਸ਼ ਰੱਖਦੇ ਸਨ ਕਿ ਉਸ ਕੋਲ ਜ਼ਿਆਦਾ ਕੰਮ ਆਉਂਦਾ ਹੈ, ਜਿਸ ਕਾਰਣ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਨੇ ਥਾਣਾ ਸ਼ਿਮਲਾਪੁਰੀ ਦੇ ASI ਨੂੰ ਸੁਣਾਈ 5 ਸਾਲ ਦੀ ਕੈਦ, ਹੈਰਾਨ ਕਰਨ ਵਾਲਾ ਹੈ ਮਾਮਲਾ

ਘਟਨਾ ਦੀ ਵੀਡੀਓ ਵੀ ਆਈ ਸਾਹਮਣੇ

ਇਸ ਵਾਰਦਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਜਿਸ ਵਿਚ ਇਕ ਵਿਅਕਤੀ ਸ਼ਰੇਆਮ ਸੜਕ ’ਤੇ ਇੱਟਾਂ ਨਾਲ ਹਮਲਾ ਕਰ ਰਿਹਾ ਹੈ ਜਦਕਿ ਦੂਜਾ ਨੌਜਵਾਨ ਜਿਸ ਦਾ ਕੰਨ ਵੱਢਿਆ ਹੋਇਆ ਨਜ਼ਰ ਆ ਰਿਹਾ ਹੈ। ਫਿਲਹਾਲ ਇਸ ਸਬੰਧੀ ਪੁਲਸ ਨਾਲ ਗੱਲਬਾਤ ਨਹੀਂ ਹੋ ਸਕੀ ਹੈ। 

ਇਹ ਵੀ ਪੜ੍ਹੋ : ਵਿਆਹ ਦੀ ਸ਼ਾਪਿੰਗ ਦੌਰਾਨ ਲਾਪਤਾ ਹੋਏ ਤਿੰਨ ਭਰਾਵਾਂ ਦੇ ਮਾਮਲੇ ’ਚ ਨਵਾਂ ਮੋੜ, ਘਰ ’ਚ ਮਚ ਗਿਆ ਕੋਹਰਾਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News