ਪਿਤਾ ਦੇ ਕਤਲ ਦੀ ਖਬਰ ਸੁਨਣ ''ਤੇ ਘਟਨਾ ਸਥਾਨ ''ਤੇ ਪਹੁੰਚ ਰਹੀ ਧੀ ਨਾਲ ਵੀ ਵਾਪਰਿਆ ਭਿਆਨਕ ਹਾਦਸਾ

Monday, Oct 30, 2017 - 07:43 PM (IST)

ਪਿਤਾ ਦੇ ਕਤਲ ਦੀ ਖਬਰ ਸੁਨਣ ''ਤੇ ਘਟਨਾ ਸਥਾਨ ''ਤੇ ਪਹੁੰਚ ਰਹੀ ਧੀ ਨਾਲ ਵੀ ਵਾਪਰਿਆ ਭਿਆਨਕ ਹਾਦਸਾ

ਮਾਲੇਰਕੋਟਲਾ (ਜਹੂਰ) : ਮਾਲੇਰਕੋਟਲਾ ਦੇ ਪਿੰਡ ਬੁਰਜ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਅਕਾਲੀ ਦਲ ਨਾਲ ਸਬੰਧਤ ਅਧਿਆਪਕ ਹਰਕੀਰਤ ਸਿੰਘ ਦੀ ਧੀ ਨਾਲ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਉਹ ਪਿਤਾ ਨੂੰ ਦੇਖਣ ਘਟਨਾ ਸਥਾਨ 'ਤੇ ਜਾ ਰਹੀ ਸੀ। ਜਿਵੇਂ ਹੀ ਹਰਕੀਰਤ ਸਿੰਘ ਦੀ ਧੀ ਨੂੰ ਪਿਤਾ ਦੇ ਕਤਲ ਦੀ ਸੂਚਨਾ ਮਿਲੀ ਤਾਂ ਉਹ ਤੇਜ਼ੀ ਨਾਲ ਘਟਨਾ ਸਥਾਨ ਵੱਲ ਤੁਰ ਪਈ ਅਤੇ ਰਸਤੇ ਵਿਚ ਹੀ ਉਸ ਦੀ ਸਕੂਟੀ ਹਾਦਸੇ ਦਾ ਸ਼ਿਕਾਰ ਹੋ ਗਈ।
ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਮ੍ਰਿਤਕ ਹਰਕੀਰਤ ਸਿੰਘ ਦੀ ਧੀ ਨੂੰ ਪਹਿਲਾਂ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।


Related News