ਮਾਹਿਲਪੁਰ ’ਚ ਸ਼ਰਮਨਾਕ ਘਟਨਾ, ਪਿਓ ਅਤੇ ਤਾਏ ਨੇ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਹੋਈ ਗਰਭਵਤੀ

Saturday, Nov 13, 2021 - 06:32 PM (IST)

ਮਾਹਿਲਪੁਰ ’ਚ ਸ਼ਰਮਨਾਕ ਘਟਨਾ, ਪਿਓ ਅਤੇ ਤਾਏ ਨੇ ਨਾਬਾਲਿਗ ਧੀ ਨਾਲ ਕੀਤਾ ਜਬਰ-ਜ਼ਿਨਾਹ, ਹੋਈ ਗਰਭਵਤੀ

ਮਾਹਿਲਪੁਰ (ਅਗਨੀਹੋਤਰੀ) : ਥਾਣਾ ਮਾਹਿਲਪੁਰ ਦੇ ਅਧੀਨ ਆਉਂਦੇ ਇਕ ਇਲਾਕੇ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਤਰੇਏ ਪਿਓ ਅਤੇ ਤਾਏ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ। ਪੁਲਸ ਨੇ ਪੀੜਤਾ ਦੀ ਮਾਂ ਅਤੇ ਉਸ ਦੇ ਦੂਜੇ ਪਤੀ ਅਤੇ ਜੇਠ ’ਤੇ ਧਾਰਾ 376, 506, 120 ਬੀ ਅਤੇ ਪਾਸਕੋ ਐਕਟ ਦੀ ਸੋਧੀ ਧਾਰਾ 2019 ਅਧੀਨ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ 14 ਸਾਲਾਂ ਬੱਚੀ ਨੂੰ ਡਰਾ ਧਮਕਾ ਕੇ ਪਹਿਲਾਂ ਉਸ ਕੋਲੋਂ ਘਰ ਦਾ ਕੰਮ ਕਰਵਾ ਕੇ ਭੀਖ਼ ਮੰਗਵਾਉਂਦੇ ਰਹੇ ਅਤੇ ਬਾਅਦ ਵਿਚ ਉਸ ਨਾਲ ਮਤਰੇਏ ਪਿਤਾ ਅਤੇ ਤਾਏ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ।

ਇਹ ਵੀ ਪੜ੍ਹੋ : ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ

ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਲੁਧਿਆਣਾ ਨੇ ਪੁਲਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦਾ ਵਿਆਹ ਰੇਨੂੰ ਬਾਲਾ ਨਾਲ 30 ਜਨਵਰੀ 2002 ਵਿਚ ਹੋਇਆ ਸੀ ਅਤੇ ਜਿਸ ਤੋਂ ਉਸ ਦੇ ਦੋ ਬੱਚੇ ਪੈਦਾ ਹੋਏ ਸਨ। ਉਸ ਨੇ ਦੱਸਿਆ ਕਿ ਰੇਨੂੰ ਬਾਲਾ ਦਾ ਚਾਲ ਚੱਲਣ ਠੀਕ ਨਾ ਹੋਣ ਕਾਰਨ ਉਸ ਦਾ ਆਪਣੀ ਪਤਨੀ ਰੇਨੂੰ ਬਾਲਾ ਨਾਲ 02 ਮਾਰਚ 2017 ਨੂੰ ਪੰਚਾਇਤੀ ਤਲਾਕ ਹੋ ਗਿਆ ਸੀ ਜਿਸ ਅਨੁਸਾਰ ਉਸ ਦਾ ਲੜਕਾ ਉਸ ਨੂੰ ਮਿਲ ਗਿਆ ਅਤੇ ਉਸ ਦੀ ਧੀ ਰੇਨੂੰ ਨੇ ਰੱਖ਼ ਲਈ । ਉਸ ਨੇ ਦੱਸਿਆ ਕਿ 10 ਦਸੰਬਰ 2020 ਨੂੰ ਉਸ ਦੀ ਧੀ ਆਪਣੀ ਮਾਂ ਕੋਲੋਂ ਭੱਜ ਕੇ ਉਸ ਕੋਲ ਲੁਧਿਆਣਾ ਆ ਗਈ। ਉਸ ਨੇ ਦੱਸਿਆ ਕਿ ਉਸ ਦੀ ਧੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਸੀ ਕਿ ਉਸ ਦੀ ਮਾਂ, ਮਤਰੇਆ ਪਿਤਾ ਅਤੇ ਤਾਇਆ ਉਸ ਨੂੰ ਮਾਰਦੇ ਕੁੱਟਦੇ ਹਨ ਅਤੇ ਘਰ ਦਾ ਸਾਰਾ ਕੰਮ ਕਰਵਾ ਕੇ ਜ਼ਬਰਦਸਤੀ ਭੀਖ਼ ਮੰਗਵਾਉਂਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਭਰਜਾਈ ਤੋਂ ਦੁਖੀ ਹੋ ਕੇ ਦਿਓਰ ਨੇ ਕੀਤੀ ਖ਼ੁਦਕੁਸ਼ੀ, 25 ਲੱਖ ਖਰਚ ਕੇ ਭੇਜੀ ਸੀ ਵਿਦੇਸ਼

ਉਸ ਨੇ ਦੱਸਿਆ ਕਿ ਉਸ ਦੀ ਪਤਨੀ ਲੱਭਦੀ ਲੁਧਿਆਣਾ ਆ ਗਈ ਜਿੱਥੇ ਉਸ ਨਾਲ ਲੜ ਝਗੜ ਕੇ ਮੁਹੱਲੇ ਵਾਲਿਆਂ ਅਨੁਸਾਰ ਕਰਵਾਏ ਰਾਜ਼ੀਨਾਮੇ ਨਾਲ ਧੀ ਨੂੰ ਆਪਣੇ ਨਾਲ ਲੈ ਗਈ ਪਰ ਧੀ ਫ਼ਿਰ ਭੱਜ ਕੇ ਆ ਗਈ। ਉਸ ਨੇ ਦੱਸਿਆ ਕਿ 17 ਦਸੰਬਰ 2020 ਨੂੰ ਆਪਣੀ ਦੂਜੇ ਵਿਆਹ ਦੀ ਧੀ ਦੇ ਬਿਮਾਰ ਦਾ ਬਹਾਨਾ ਲਗਾ ਕੇ ਫ਼ਿਰ ਉਸ ਦੀ ਬੇਟੀ ਨੂੰ ਲੈ ਗਈ ਪਰੰਤੂ ਲੜਕੀ ਕੁੱਝ ਦਿਨ ਬਾਅਦ ਭੱਜ ਕੇ ਤੀਜੀ ਵਾਰ ਉਸ ਕੋਲ ਆ ਗਈ ਅਤੇ 24 ਅਕਤੂਬਰ 2021 ਨੂੰ ਅਚਾਨਕ ਉਹ ਲੁਧਿਆਣਾ ਆ ਕੇ ਉਲਟੀਆਂ ਕਰਨ ਲੱਗ ਪਈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਡਾਕਟਰੀ ਚੈਕਅੱਪ ਕਰਵਾਇਆ ਤਾਂ ਲੜਕੀ 17 ਹਫ਼ਤਿਆਂ ਦੀ ਗਰਭਵਤੀ ਨਿਕਲੀ। ਉਸ ਨੇ ਦੱਸਿਆ ਕਿ ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਮਤਰੇਆ ਪਿਤਾ ਅਤੇ ਤਾਇਆ ਉਸ ਨਾਲ ਜ਼ਬਰਦਸਤੀ ਕਰਦੇ ਸਨ ਅਤੇ ਚਾਹ ਵਿਚ ਨਸ਼ੀਲੀ ਚੀਜ਼ ਦੇ ਦਿੰਦੇ ਸਨ। ਇਸ ਸਬੰਧੀ ਜਦੋਂ ਉਹ ਆਪਣੀ ਮਾਂ ਨੂੰ ਦੱਸਦੀ ਸੀ ਤਾਂ ਉਹ ਵੀ ਕੁੱਟਮਾਰ ਕਰਦੀ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਮਤਰੇਏ ਪਿਤਾ, ਮਾਂ ਅਤੇ ਤਾਏ ਸਾਰੇ ਵਾਸੀ ਸੈਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਹਿਲਾਂ ਜਬਰ-ਜ਼ਿਨਾਹ ਦੇ ਮਾਮਲੇ ’ਚ ਹੋਈ 20 ਸਾਲ ਦੀ ਕੈਦ, ਪੈਰੋਲ ’ਤੇ ਆ ਫਿਰ ਕੀਤਾ ਬਲਾਤਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News