ਜਿਸ ਨੂੰ ਬਣਾਇਆ ਸਿਰ ਦਾ ਸਾਈਂ, ਉਸੇ ਨੇ ਲੁੱਟੀ ਨਾਬਾਲਿਗ ਧੀ ਦੀ ਪੱਤ

Thursday, Jan 16, 2020 - 06:45 PM (IST)

ਜਿਸ ਨੂੰ ਬਣਾਇਆ ਸਿਰ ਦਾ ਸਾਈਂ, ਉਸੇ ਨੇ ਲੁੱਟੀ ਨਾਬਾਲਿਗ ਧੀ ਦੀ ਪੱਤ

ਸਮਰਾਲਾ (ਵਿਪਨ ਬੀਜਾ) : ਇਥੋਂ ਦੇ ਇਕ ਇਲਾਕੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਵਸ 'ਚ ਇਕ ਮਤਰੇਆ ਪਿਉ ਇਸ ਕਦਰ ਸ਼ੈਤਾਨ ਬਣ ਗਿਆ ਕਿ 14 ਨਾਬਾਲਿਗ ਧੀ ਨਾਲ ਹੀ ਜਬਰ-ਜ਼ਨਾਹ ਕਰ ਦਿੱਤਾ। ਪੀੜਤਾ ਦੀ ਮਾਂ ਵਲੋਂ ਇਸ ਦੀ ਸ਼ਿਕਾਇਤ ਸਮਰਾਲਾ ਥਾਣੇ 'ਚ ਕੀਤੀ ਗਈ ਹੈ, ਜਿਸ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਮਾਮਲਾ ਦਰਜ ਕਰਕੇ ਕਲਯੁਗੀ ਪਿਉ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਮੇਰੇ ਮਤਰੇਆ ਪਿਤਾ ਨੇ ਮੇਰੇ ਨਾਲ ਲੋਹੜੀ ਵਾਲੇ ਦਿਨ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਉਕਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਮੇਰੇ ਨਾਲ ਗਲਤ ਹਰਕਤਾਂ ਕਰਦਾ ਸੀ, ਜਿਸ 'ਤੇ ਉਸ ਨੇ ਕਈ ਵਾਰ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਪਰ ਮਾਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਉਹ ਪਿਤਾ ਵਾਂਗ ਪਿਆਰ ਕਰਦੇ ਹਨ। ਪੀੜਤਾ ਨੇ ਉਕਤ ਪਿਤਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ 10 ਸਾਲ ਪਹਿਲਾਂ ਉਕਤ ਵਿਅਕਤੀ ਨਾਲ ਹੋਇਆ ਸੀ ਅਤੇ ਉਸ ਨੇ ਹੀ ਮੇਰੀ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕੀਤਾ ਹੈ। 

ਇਸ ਸਬੰਧੀ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਕਿਹਾ ਕਿ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਮਤਰੇਏ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਫਿਲਹਾਲ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News