ਪਿਓ-ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਧੀ ਦੀ ਮੌਤ

Wednesday, Nov 09, 2022 - 05:28 PM (IST)

ਰਾਜਪੁਰਾ (ਮਸਤਾਨਾ) : ਜੀ. ਟੀ. ਰੋਡ ’ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਕੁੜੀ ਦੀ ਮੋਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਲੇਮਪੁਰ ਸ਼ੇਖਾਂ ਵਾਸੀ ਸੋਹਣ ਸਿੰਘ ਨੇ ਥਾਣਾਂ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ੳਹ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਮੋਟਰ ਸਾਈਕਲ ’ਤੇ ਬੈਠਾ ਕੇ ਅੰਬਾਲਾ ਰੋਡ ’ਤੇ ਜਾ ਰਿਹਾ ਸੀ।

ਉਕਤ ਨੇ ਦੱਸਿਆ ਕਿ ਜਦੋਂ ਉਹ ਮਿਡਵੇ ਢਾਬਾ ਨੇੜੇ ਪਹੁੰਚਿਆ ਤਾਂ ਕਿਸੇ ਤੇਜ਼ ਰਫਤਾਰ ਬਸ ਦੇ ਡਰਾਇਵਰ ਨੇ ਮੋਟਰ ਸਾਇਕਲ ਨੂੰ ਫੇਟ ਮਾਰ ਦਿਤੀ ਜਿਸ ਕਾਰਣ ਉਹ ਦੋਵੇਂ ਪਿਓ-ਧੀ ਡਿੱਗ ਪਏ ਅਤੇ ਮੇਰੀ ਲੜਕੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਬਸ ਡਰਾਇਵਰ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੂਰੁ ਕਰ ਦਿਤੀ ਹੈ।


Gurminder Singh

Content Editor

Related News