ਅਨੋਖਾ ਵਰਲਡ ਟੂਰ: ਇਸ ਜੋੜੀ ਨੇ ਸਾਈਕਲ 'ਤੇ 6 ਮਹੀਨਿਆਂ 'ਚ ਘੁੰਮੇ 20 ਦੇਸ਼

Thursday, Oct 10, 2019 - 10:48 AM (IST)

ਅਨੋਖਾ ਵਰਲਡ ਟੂਰ: ਇਸ ਜੋੜੀ ਨੇ ਸਾਈਕਲ 'ਤੇ 6 ਮਹੀਨਿਆਂ 'ਚ ਘੁੰਮੇ 20 ਦੇਸ਼

ਫਤਿਹਗੜ੍ਹ ਸਾਹਿਬ—ਇਕ ਪੰਜਾਬੀ ਨੌਜਵਾਨ ਨੇ ਪਤਨੀ ਦੇ ਨਾਲ ਅਨੋਖਾ ਵਰਲਡ ਟੂਰ ਕੀਤਾ। ਉਸ ਨੇ ਸਾਈਕਲ ਤੋਂ 20 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਸਵਿਜ਼ਰਲੈਂਡ ਤੋਂ ਪੰਜਾਬ ਪਹੁੰਚਿਆ। ਇਸ ਤਰ੍ਹਾਂ ਜਸਕਰਨ ਨੇ ਸਾਬਤ ਕੀਤਾ ਹੌਂਸਲੇ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਦੋਵਾਂ ਨੇ ਸਵਿਜ਼ਰਲੈਂਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਛੇ ਮਹੀਨੇ 'ਚ ਪੰਜਾਬ ਪਹੁੰਚੇ।

ਫਤਿਹਗੜ੍ਹ ਸਾਹਿਬ ਜ਼ਿਲੇ ਦੇ ਬੱਸੀ ਪਠਾਣਾਂ ਦੇ ਰਹਿਣ ਵਾਲੇ ਜਸਕਰਨ ਸਿੰਘ (32) ਅਤੇ ਉਸ ਦੀ ਪਤਨੀ ਪੈਰੀਨ ਸੋਲਮ ਇਸ ਯਾਤਰਾ ਤੋਂ ਬੇਹੱਦ ਖੁਸ਼ ਹਨ। ਇਸ ਜੋੜੇ ਨੇ ਸਵਿਜ਼ਰਲੈਂਡ ਤੋਂ ਸਾਈਕਲ 'ਤੇ ਨਾ ਸਿਰਫ 20 ਦੇਸ਼ਾਂ ਦੀ ਸੈਰ ਕੀਤੀ ਬਲਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ 'ਚ ਰਹੇ ਅਤੇ ਉੱਥੇ ਦੀ ਸੰਸਕ੍ਰਿਤੀ ਦੀਆਂ ਬਾਰੀਕੀਆਂ ਨੂੰ ਵੀ ਜਾਣਿਆਂ। ਫਤਿਹਗੜ੍ਹ ਸਾਹਿਬ ਦੇ ਜਸਕਰਨ 16 ਅਪ੍ਰੈਲ ਨੂੰ ਪਤਨੀ ਦੇ ਨਾਲ ਸਾਈਕਲ 'ਤੇ ਸਵਿਜ਼ਰਲੈਂਡ ਤੋਂ ਚਲੇ ਸੀ ਘਰ ਦੇ ਲਈ

ਛੇ ਮਹੀਨੇ ਪਹਿਲਾਂ 16 ਅਪ੍ਰੈਲ 2019 ਨੂੰ ਜਸਕਰਨ ਨੇ ਪਤਨੀ ਪੈਰੀਨ ਦੇ ਨਾਲ ਸਵਿਜ਼ਰਲੈਂਡ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ। ਅੱਠ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਬੁੱਧਵਾਰ ਨੂੰ ਦੋਵੇਂ ਸਵਿਜ਼ਰਲੈਂਡ ਤੋਂ ਬੱਸੀ ਪਠਾਣਾ ਆਪਣੇ ਘਰ ਪਹੁੰਚੇ ਤਾਂ ਲੋਕਾਂ ਨੇ ਇਨ੍ਹਾਂ ਦਾ ਸਵਾਗਤ ਕੀਤਾ। ਜਸਕਰਨ 10 ਸਾਲ ਪਹਿਲਾਂ ਇੰਗਲੈਂਡ ਗਿਆ ਸੀ। ਤਿੰਨ ਸਾਲ ਇੰਗਲੈਂਡ ਰਹਿਣ ਦੇ ਬਾਅਦ ਉਹ ਸਵਿਜ਼ਰਲੈਂਡ ਦੇ ਯੂਰਿਕ ਸ਼ਹਿਰ ਚਲਾ ਗਿਆ। ਉੱਥੇ ਉਹ ਹੁਣ ਫੂਡ ਕਾਰਨਰ ਚਲਾਉਂਦਾ ਹੈ। ਜਸਕਰਨ ਨੇ ਉੱਥੇ ਪੈਰੀਨ ਸੋਲਮ ਨਾਲ ਵਿਆਹ ਕੀਤਾ ਹੈ।

ਦੇਖਣਾ ਚਾਹੁੰਦਾ ਸੀ ਵੱਖ-ਵੱਖ ਦੇਸ਼ਾਂ ਦੀ ਸੰਸਕ੍ਰਿਤੀ
ਜਸਕਰਨ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਹਵਾਈ ਸਫਰ ਕਰਦੇ ਸਨ ਤਾਂ ਧਰਤੀ ਵੱਲ ਦੇਖਦੇ ਹੋਏ ਮਨ 'ਚ ਸਵਾਲ ਪੈਦਾ ਹੁੰਦਾ ਸੀ ਕਿ ਇਨ੍ਹਾਂ ਦੇਸ਼ਾਂ ਦੇ ਲੋਕ ਕਿਵੇਂ ਹੋਣਗੇ। ਇੱਥੇ ਦਾ ਰਹਿਣ-ਸਹਿਣ, ਖਾਣ-ਪੀਣ ਕਿਵੇਂ ਹੁੰਦਾ ਹੋਵੇਗਾ। ਵੱਖ-ਵੱਖ ਦੇਸ਼ਾਂ ਨੂੰ ਦੇਖਣਾ ਉਨ੍ਹਾਂ ਦੀ ਬਹੁਤ ਇੱਛਾ ਹੁੰਦੀ ਸੀ। ਇਹ ਇੱਛਾ ਉਨ੍ਹਾਂ ਨੇ ਪਤਨੀ ਪੈਰੀਨ ਨੂੰ ਦੱਸੀ, ਜਿਸ ਦੇ ਬਾਅਦ ਦੋਵਾਂ ਨੇ ਸਵਿਜ਼ਰਲੈਂਡ ਤੋਂ ਪੰਜਾਬ ਤੱਕ ਦੀ ਯਾਤਰਾ ਸਾਈਕਲ 'ਤੇ ਕਰਨ ਦੀ ਯੋਜਨਾ ਬਣਾਈ।

ਹਰ ਰੋਜ਼ ਕਰਦੇ ਸਨ 80 ਕਿਲੋਮੀਟਰ ਸਫਰ
ਜਸਕਰਨ ਪਤਨੀ ਦੇ ਨਾਲ ਹਰ ਰੋਜ਼ ਸਾਈਕਲ 'ਤੇ 80 ਕਿਲੋਮੀਟਰ ਦਾ ਸਫਰ ਤੈਅ ਕਰਦੇ ਸੀ, ਜਿੱਥੇ ਸ਼ਾਮ ਹੁੰਦੀ ਸੀ ਉੱਥੇ ਰਹਿਣ-ਬਸੇਰਾ ਬਣਾ ਦਿੰਦੇ ਸਨ। ਯਾਤਰਾ ਦੌਰਾਨ ਲਿਖਟਨਸਟਾਈਨ, ਆਸਟਰੀਆ, ਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਅਲਬੇਨੀਆ, ਗ੍ਰੀਸ ਟਰਕੀ, ਜਾਰਜੀਆ, ਇਰਾਕ ਅਤੇ ਦੁਬਈ ਸਮੇਤ 20 ਦੇਸ਼ਾਂ ਦੀ ਯਾਤਰਾ ਦੇ ਬਾਅਦ ਉਹ ਨੇਪਾਲ ਦੇ ਰਸਤੇ ਭਾਰਤ ਪਹੁੰਚੇ।

ਆਪਣੇ ਸਫਰ ਬਾਰੇ ਦੱਸਦੇ ਹੋਏ ਜਸਕਰਨ ਨੇ ਪਾਕਿਸਤਾਨ ਦੇ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਜਸਕਰਨ ਨੇ ਦੱਸਿਆ, ਪਾਕਿਸਤਾਨ ਨੇ ਉਨ੍ਹਾਂ ਨੂੰ 14 ਦਿਨ ਤੋਂ ਜ਼ਿਆਦਾ ਵੀਜ਼ੇ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਦੇ ਨਾਲ ਕਈ ਸਖਤ ਸ਼ਰਤਾਂ ਵੀ ਲਗਾ ਦਿੱਤੀਆਂ। ਇਸ ਦੇ ਬਾਅਦ ਉਨ੍ਹਾਂ ਨੂੰ ਵਾਹਘਾ ਬਾਰਡਰ ਦੀ ਬਜਾਏ ਨੇਪਾਲ ਦੇ ਰਸਤੇ ਭਾਰਤ ਆਉਣਾ ਪਿਆ।ਜਸਕਰਨ ਅਤੇ ਪੈਰੀਨ ਨੇ ਦੱਸਿਆ ਕਿ ਇਰਾਨ 'ਚ ਉਨ੍ਹਾਂ ਦੇ ਪੈਸੇ ਚੋਰੀ ਕਰ ਲਏ ਗਏ। ਉਨ੍ਹਾਂ ਨੂੰ ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਇਸ ਦੇ ਉਲਟ ਟਰਕੀ ਦੇ ਲੋਕ ਬਹੁਤ ਮਿਲਣਸਾਰ ਹਨ। ਉੱਥੇ ਲੋਕਾਂ ਨੇ ਬਹੁਤ ਪਿਆਰ ਦਿੱਤਾ। ਘਰਾਂ 'ਚ ਰਹਿਣ ਦੀ ਜਗ੍ਹਾ ਦਿੱਤੀ ਅਤੇ ਰੋਟੀ-ਪਾਣੀ ਦੀ ਦਿੱਤਾ।


author

Shyna

Content Editor

Related News