ਭਰ ਜੌਬਨ ''ਚ ਨਿਗਲ ਗਈ ਆਰਥਿਕ ਤੰਗੀ, ਦੁਖੀ ਪਤੀ-ਪਤਨੀ ਨੇ ਲਿਆ ਫਾਹਾ

Friday, Jun 19, 2020 - 05:06 PM (IST)

ਭਰ ਜੌਬਨ ''ਚ ਨਿਗਲ ਗਈ ਆਰਥਿਕ ਤੰਗੀ, ਦੁਖੀ ਪਤੀ-ਪਤਨੀ ਨੇ ਲਿਆ ਫਾਹਾ

ਫਤਿਹਗੜ੍ਹ ਸਾਹਿਬ (ਜਗਦੇਵ) : ਫਤਿਹਗੜ੍ਹ ਸਾਹਿਬ 'ਚ ਬਸੀ ਪਠਾਣਾ ਦੇ ਪਿੰਡ ਵਜੀਦਪੁਰ ਵਿਖੇ ਆਰਥਿਕ ਮੰਦਹਾਲੀ ਦੇ ਚੱਲਦਿਆਂ ਪਤੀ-ਪਤਨੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਦੋ ਬੱਚਿਆਂ ਦੀ ਮਾਂ ਨੂੰ ਪਹਿਲਾਂ ਫਸਾਇਆ ਪ੍ਰੇਮ ਜਾਲ 'ਚ ਫਿਰ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸੀ ਪਠਾਣਾਂ ਦੇ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ (27) ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ ਜਦਕਿ ਉਸ ਦੀ ਪਤਨੀ ਪ੍ਰਭਜੋਤ ਕੌਰ (23) ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪ੍ਰਭਜੋਤ ਕੌਰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਫੋਨ 'ਤੇ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸਾਡੀ ਧੀ ਨੇ ਮਰਨ ਤੋਂ ਪਹਿਲਾਂ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ।  

ਇਹ ਵੀ ਪੜ੍ਹੋਂ : ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ

 


author

Baljeet Kaur

Content Editor

Related News