ਤੇਜ਼ ਰਫਤਾਰ ਟਰੱਕ ਨੇ 12 ਸਾਲਾਂ ਬੱਚੇ ਨੂੰ ਕੁਚਲਿਆ, ਮੌਤ (ਵੀਡੀਓ)
Tuesday, Oct 24, 2017 - 02:37 PM (IST)
ਰੂਪਨਗਰ (ਗੁਰਮੀਤ ਸਿੰਘ) - ਰੂਪਨਗਰ ਦੇ ਪਿੰਡ ਸ਼ਾਮਪੁਰ 'ਚ ਰੇਤ ਦੇ ਭਰੇ ਟਰੱਕ ਦੀ ਚਪੇਟ 'ਚ ਆਉਣ ਕਾਰਨ 12 ਸਾਲਾਂ ਬੱਚੇ ਫੈਜ਼ਲ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮਪੁਰਾ ਨੇੜੇ ਦੀਆਂ ਝੋਪੜੀ ਬਸਤੀ ਵਾਲੀ ਸੜਕ 'ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਹੋਈ। ਮ੍ਰਿਤਕ ਬੱਚਾ ਫੈਜ਼ਲ 5 ਭੈਣ-ਭਰਾਵਾਂ 'ਚ ਸਭ ਤੋਂ ਛੋਟਾ ਸੀ। ਫੈਜਲ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਬੱਚਾ ਕਬੂਤਰ ਲੈ ਕੇ ਆ ਰਿਹਾ ਸੀ ਕਿ ਬਾਈਪਾਸ ਸੜਕ ਵੱਲੋਂ ਆ ਰਹੇ ਰੇਤ ਦੇ ਭਰੇ ਤੇਜ਼ ਰਫਤਾਰ ਟਰੱਕ ਨੇ ਫੈਜ਼ਾਨ ਪੁੱਤਰ ਇਜ਼ਰਾਇਲ ਅਹਿਮ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਬਸਤੀ ਦੇ ਲੋਕਾਂ ਨੇ ਕਾਬੂ ਕਰ ਲਿਆ।