‘ਖੇਤੀ ਸੰਦ’ ਤੱਕ ਸੀਮਤ ਰਹਿਣ ਦੀ ਬਜਾਏ ਕਿਸਾਨ ਅੰਦੋਲਨ ਦਾ ‘ਕੇਂਦਰ ਬਿੰਦੂ’ ਬਣਿਆ ‘ਟਰੈਕਟਰ’
Wednesday, Oct 07, 2020 - 10:43 AM (IST)

ਗੁਰਦਾਸਪੁਰ (ਹਰਮਨਪ੍ਰੀਤ) - ਖੇਤੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਅੰਦੋਲਨਾਂ ਦੌਰਾਨ ਖੇਤਾਂ ਵਿਚ ਵਰਤਿਆ ਜਾਣ ਵਾਲਾ ਟਰੈਕਟਰ ਸਿਰਫ ਖੇਤੀ ਸੰਦ ਰਹਿਣ ਦੀ ਬਜਾਏ ਕਿਸਾਨਾਂ ਦੇ ਸੰਘਰਸ਼ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ ਹੈ। ਦਿੱਲੀ ਅਤੇ ਪੰਜਾਬ ’ਚ ਪਹਿਲਾਂ ਕਿਸਾਨਾਂ ਨੇ ਟਰੈਕਟਰਾਂ ਨੂੰ ਅੱਗ ਲਗਾ ਕੇ ਕੇਂਦਰ ਸਰਕਾਰ ਤੱਕ ਇਸ ਅੰਦੋਲਨ ਦਾ ਸੇਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਬਾਅਦ ਸੂਬੇ ਅੰਦਰ ਅਕਾਲੀ ਦਲ ਅਤੇ ਕਾਂਗਰਸ ਵਲੋਂ ਦਿੱਤੇ ਗਏ ਧਰਨਿਆਂ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਟਰੈਕਟਰਾਂ ’ਤੇ ਚੜ੍ਹ ਕੇ ਹੀ ਧਰਨਿਆਂ ਨੂੰ ਪਹਿਲ ਦਿੱਤੀ ਸੀ।
ਹੁਣ ਜਦੋਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਪੰਜਾਬ ਆਏ ਹਨ ਤਾਂ ਉਨ੍ਹਾਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਟਰੈਕਟਰ ਦੀ ਸਵਾਰੀ ਕਰ ਕੇ ਹੀ ਇਸ ਅੰਦੋਲਨ ਵਿਚ ਹਿੱਸਾ ਲਿਆ ਹੈ। ਦੂਜੇ ਪਾਸੇ ਟਰੈਕਟਰਾਂ ਦੇ ਅਸਲ ਮਕਸਦ ਅਤੇ ਲੋੜ/ਵਰਤੋਂ ਨਾਲ ਜੁੜੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਪੱਸ਼ਟ ਤੌਰ ’ਤੇ ਉਭਰਦੀ ਹੈ ਕਿ ਪੰਜਾਬ ਅੰਦਰ ਟਰੈਕਟਰ ਕਦੇ ਵੀ ਆਪਣੇ ਅਸਲ ਮਕਸਦ ਲਈ ਪੂਰੀ ਤਰ੍ਹਾਂ ਨਹੀਂ ਵਰਤਿਆ ਗਿਆ ਜਿਸਨੂੰ ਕਿਸਾਨ ਕਦੇ ਸ਼ੌਕ ਦਾ ਪ੍ਰਤੀਕ ਬਣਾਉਂਦੇ ਹਨ ਤੇ ਕਦੇ ਇਹ ਰੋਸ ਪ੍ਰਗਟਾਉਣ ਦਾ ਜ਼ਰੀਆ ਬਣਾ ਲਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮਹੱਤਵ
ਪੂਰੇ ਦੇਸ਼ ਦੇ 8 ਫੀਸਦੀ ਟਰੈਕਟਰਾਂ ਦਾ ਮਾਲਕ ਹੈ 1.53 ਫੀਸਦੀ ਰਕਬੇ ਵਾਲਾ ਪੰਜਾਬ
ਭਾਰਤ ਵਿਚ ਪੂਰੇ ਸਾਲ ਦੌਰਾਨ ਤਕਰੀਬਨ 7 ਤੋਂ 8 ਲੱਖ ਟਰੈਕਟਰਾਂ ਦਾ ਨਿਰਮਾਣ ਹੁੰਦਾ ਹੈ ਜਿਸ ਵਿਚ ਕਰੀਬ 90 ਹਜ਼ਾਰ ਟਰੈਕਟਰਾਂ ਵਿਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ। ਇਸ ਮੌਕੇ ਪੂਰੇ ਦੇਸ਼ ਅੰਦਰ ਇਕ ਅਨੁਮਾਨ ਅਨੁਸਾਰ ਤਕਰੀਬਨ 6.5 ਮਿਲੀਅਨ ਟਰੈਕਟਰ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਪੂਰੇ ਦੇਸ਼ ਦੀ ਕੁੱਲ ਜ਼ਮੀਨ ਦੇ ਸਿਰਫ 1.53 ਫੀਸਦੀ ਹਿੱਸੇ ਵਾਲੇ ਸੂਬੇ ਪੰਜਾਬ ਦੇ ਕਿਸਾਨ ਪੂਰੇ ਦੇ ਦੇਸ਼ ਦੇ 8 ਫੀਸਦੀ ਟਰੈਕਟਰਾਂ ਦੇ ਮਾਲਕ ਹਨ।
ਪੜ੍ਹੋ ਇਹ ਵੀ ਖਬਰ - ਹੈਰਾਨੀਜਨਕ : ਪੰਜਾਬ ''ਚ 2 ਹਫ਼ਤਿਆਂ ''ਚ ਵੇਖੀਆਂ ਗਈਆਂ ਪਰਾਲੀ ਸਾੜਨ ਦੀਆਂ 1200 ਘਟਨਾਵਾਂ
1.25 ਲੱਖ ਟਰੈਕਟਰਾਂ ਦੀ ਲੋੜ ਮੁਕਾਬਲੇ ਪੰਜਾਬ ਅੰਦਰ ਹਨ 5.25 ਲੱਖ ਟਰੈਕਟਰ
ਅੰਕੜਿਆਂ ਅਨੁਸਾਰ ਇਸ ਮੌਕੇ ਸੂਬੇ ਅੰਦਰ 42 ਲੱਖ ਹੈਕਟੇਅਰ ਜ਼ਮੀਨ ’ਚੋਂ 39 ਲੱਖ ਹੈਕਟੇਅਰ ਜ਼ਮੀਨ ਫਸਲਾਂ ਅਧੀਨ ਹੈ ਜਦੋਂਕਿ 3 ਲੱਖ ਹੈਕਟੇਅਰ ਦੇ ਕਰੀਬ ਰਕਬੇ ’ਚ ਬਾਗਬਾਨੀ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਜ਼ਮੀਨ ਦੀ ਵਾਹੀ ਅਤੇ ਖੇਤੀਯੋਗ ਹੋਰ ਕੰਮਾਂ ਲਈ ਸੂਬੇ ਅੰਦਰ ਇਕ ਲੱਖ ਤੋਂ 1.25 ਲੱਖ ਟਰੈਕਟਰ ਕਾਫੀ ਹਨ। ਪਰ ਕਿਸਾਨਾਂ ਦੇ ਸ਼ੌਕ ਸਮੇਤ ਕਈ ਹੋਰ ਕਾਰਣਾਂ ਸਦਕਾ ਤਰਾਸਦੀ ਇਹ ਬਣੀ ਹੋਈ ਹੈ ਕਿ ਇਸ ਮੌਕੇ ਸੂਬੇ ਅੰਦਰ ਟਰੈਕਟਰਾਂ ਦੀ ਕੁੱਲ ਗਿਣਤੀ 5.25 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ
ਲਾਕਡਾਊਨ ਦੌਰਾਨ ਹੀ ਕਿਸਾਨਾਂ ਨੇ ਖਰੀਦ ਲਏ 13 ਹਜ਼ਾਰ ਟਰੈਕਟਰ
ਟਰਾਂਸਪੋਰਟ ਵਿਭਾਗ ਤੋਂ ਪ੍ਰਾਪਤ ਅਨੁਮਾਨਿਤ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਹਰੇਕ ਸਾਲ ਤਕਰੀਬਨ 20 ਹਜ਼ਾਰ ਨਵੇਂ ਟਰੈਕਟਰ ਖਰੀਦੇ ਜਾ ਰਹੇ ਹਨ ਜਦੋਂ ਕਿ 10 ਹਜ਼ਾਰ ਦੇ ਕਰੀਬ ਪੁਰਾਣੇ ਟਰੈਕਟਰ ਪੰਜਾਬ ਸਮੇਤ ਗੁਆਂਢੀ ਸੂਬਿਆਂ ਅੰਦਰ ਪੁਰਾਣੇ ਟਰੈਕਟਰਾਂ ਦੀ ਮਾਰਕੀਟ ਵਿਚ ਵੇਚ ਦਿੱਤੇ ਜਾਂਦੇ ਹਨ। ਤਕਰੀਬਨ ਹਰੇਕ ਸਾਲ ਹੀ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਕਿਸਾਨ ਲੋੜ ਦੇ ਮੁਕਾਬਲੇ ਸ਼ੌਹਰਤ ਅਤੇ ਸ਼ੌਂਕ ਨੂੰ ਧਿਆਨ ਵਿਚ ਰੱਖਦਿਆਂ ਪੁਰਾਣੇ ਟਰੈਕਟਰ ਵੇਚ ਕੇ ਨਵੇਂ ਟਰੈਕਟਰ ਖਰੀਦ ਲੈਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬਹੁਤੇ ਕਿਸਾਨਾਂ ਦੇ ਸਿਰਾਂ ’ਤੇ ਟਰੈਕਟਰਾਂ ਦਾ ਵੱਡਾ ਕਰਜ਼ਾ ਚੜ੍ਹਿਆ ਹੋਇਆ ਹੈ। ਖੇਤੀਬਾੜੀ ਨਾਲ ਸਬੰਧਤ ਅਰਥ-ਸ਼ਾਸ਼ਤਰੀਆਂ ਦਾ ਅਨੁਮਾਨ ਹੈ ਕਿ ਪੰਜਾਬ ਅੰਦਰ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਵਿਚ ਕਰੀਬ 25 ਫੀਸਦੀ ਖੇਤੀ ਮਸ਼ੀਨਰੀ ਤੇ ਟਰੈਕਟਰਾਂ ਨਾਲ ਸਬੰਧਤ ਹੈ। ਹੋਰ ਤਾਂ ਹੋਰ ਹੁਣ ਜਦੋਂ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਕਹਿਰ ਨੇ ਪੂਰੇ ਦੇਸ਼ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ। ਤਾਂ ਇਸ ਮਹਾਮਾਰੀ ਦੌਰਾਨ ਵੀ ਪੰਜਾਬ ਦੇ ਕਿਸਾਨ 13 ਹਜ਼ਾਰ ਦੇ ਕਰੀਬ ਟਰੈਕਟਰ ਖਰੀਦ ਚੁੱਕੇ ਹਨ।
ਪੜ੍ਹੋ ਇਹ ਵੀ ਖਬਰ - ਪਿਛਲੇ 20 ਸਾਲਾਂ ਦੌਰਾਨ ਪੰਜਾਬ ’ਚ ਕਿਸਾਨ ਖੁਦਕੁਸ਼ੀਆਂ ’ਚ ਵਾਧਾ, ਇੱਕ ਹੋਰ ਕਿਸਾਨ ਵਲੋਂ ਖੁਦਕੁਸ਼ੀ
1000 ਘੰਟੇ ਕੰਮ ਕਰ ਕੇ ਲਾਹੇਵੰਦ ਹੋ ਸਕਦੈ ਟਰੈਕਟਰ, ਪਰ ਚਲਦੈ ਸਿਰਫ 300 ਘੰਟੇ
ਟਰੈਕਟਰਾਂ ਦੇ ਮਾਮਲੇ ਵਿਚ ਕਿਸਾਨਾਂ ਦੇ ਤਰਕ ਇਹ ਰਹਿੰਦੇ ਹਨ ਕਿ ਉਨ੍ਹਾਂ ਕੋਲ ਹੋਰ ਖੇਤੀ ਸੰਦ ਅਤੇ ਮਸ਼ੀਨਾਂ ਵੱਡੀਆਂ ਹੋਣ ਕਾਰਣ ਉਨ੍ਹਾਂ ਚਲਾਉਣ ਲਈ ਜ਼ਿਆਦਾ ਹਾਰਸਪਾਵਰ ਵਾਲੇ ਵੱਡੇ ਟਰੈਕਟਰਾਂ ਦੀ ਲੋੜ ਹੁੰਦੀ ਹੈ। ਪਰ ਦੂਜੇ ਪਾਸੇ ਖੇਤੀ ਮਾਹਿਰਾਂ ਦਾ ਇਹ ਦਾਅਵਾ ਹੈ ਕਿ ਕਿਸਾਨ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੱਡੇ ਸੰਦ ਖਰੀਦ ਲੈਂਦੇ ਹਨ ਜਦੋਂ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਲਈ ਨਿੱਜੀ ਤੌਰ ’ਤੇ ਸੰਦ ਖਰੀਦਣ ਦੀ ਬਜਾਏ ਗਰੁੱਪ ਬਣਾ ਕੇ ਸੰਦ ਖਰੀਦਣ ਜਿਸ ’ਤੇ ਕਿਸਾਨਾਂ ਨੂੰ ਸਰਕਾਰ ਵਲੋਂ 80 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਇਕੱਠੇ ਹੋ ਕੇ ਇਨ੍ਹਾਂ ਸੰਦਾਂ ਦੀ ਪੂਰੀ ਵਰਤੋਂ ਕਰ ਸਕਦੇ ਹਨ। ਪਰ ਹੁਣ ਜਿਹੜੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਵਿਚ ਕਿਸਾਨ ਇਕੱਲੇ-ਇਕੱਲੇ ਹੀ ਟਰੈਕਟਰ ਸਮੇਤ ਹੋਰ ਮਸ਼ੀਨਰੀ ਖਰੀਦ ਕੇ ਘਰਾਂ ਵਿਚ ਖੜ੍ਹੀ ਕਰ ਲੈਂਦੇ ਹਨ।
ਪੜ੍ਹੋ ਇਹ ਵੀ ਖਬਰ - ਇਨ੍ਹਾਂ ਬੀਮਾਰੀਆਂ ਤੋਂ ਹਮੇਸ਼ਾ ਲਈ ਨਿਜ਼ਾਤ ਪਾਉਣ ਲਈ ਖਾਓ ‘ਮੂਲ਼ੀ’, ਹੋਣਗੇ ਹੈਰਾਨੀਜਨਕ ਫ਼ਾਇਦੇ
ਨਤੀਜੇ ਵਜੋਂ ਇਹ ਮਸ਼ੀਨਰੀ ਆਪਣੀ ਸਮਰੱਥਾ ਅਤੇ ਖਰਚਾ ਪੂਰਾ ਕਰਨ ਲਈ ਅੱਧਾ ਕੰਮ ਵੀ ਨਹੀਂ ਕਰਦੀ। ਮਾਹਿਰਾਂ ਦਾ ਦਾਅਵਾ ਹੈ ਕਿ ਟਰੈਕਟਰ ਰੱਖਣਾ ਤਾਂ ਹੀ ਲਾਹੇਵੰਦ ਸਿੱਧ ਹੋ ਸਕਦਾ ਹੈ ਕਿ ਜੇਕਰ ਉਹ ਇਕ ਸਾਲ ਵਿਚ ਘੱਟੋ-ਘੱਟ 1000 ਘੰਟਾ ਚਲਾਇਆ ਜਾ ਸਕੇ। ਪਰ ਪੰਜਾਬ ਵਿਚ ਜ਼ਿਆਦਾਤਰ ਟਰੈਟਰਕ ਸਿਰਫ 300 ਘੰਟੇ ਦੇ ਕਰੀਬ ਹੀ ਚਲਦੇ ਹਨ। ਇਸ ਨਾਲ ਬੇਸ਼ੱਕ ਕਿਸਾਨਾਂ ’ਤੇ ਆਰਥਿਕ ਬੋਝ ਪੈਣਾ ਸੁਭਾਵਿਕ ਹੈ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ