ਦੁਖ਼ਦ ਖ਼ਬਰ, ਕਿਸਾਨ ਨੇ ਪਹਿਲਾਂ ਗੁਰੂ ਘਰ ਮੱਥਾ ਟੇਕਿਆ, ਫਿਰ ਲੈ ਲਿਆ ਫਾਹਾ
Sunday, Dec 27, 2020 - 10:02 PM (IST)
ਭਿੰਡੀ ਸੈਦਾ (ਗੁਰਜੰਟ) : ਅੰਮਿ੍ਰਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਕੜਿਆਲ ਵਿਖੇ ਕਿਸਾਨ ਸੁਖਜਿੰਦਰ ਸਿੰਘ (37) ਵੱਲੋਂ ਅੱਜ ਸਵੇਰੇ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਪੁੱਤਰ ਚਰਨ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਅੱਜ ਸਵੇਰੇ ਘਰ ਦੇ ਬਰਾਂਡੇ ਵਿਚ ਹੀ ਫਾਹਾ ਲਗਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਮੋਦੀ ਸਰਕਾਰ ਨੂੰ ਵੱਡਾ ਝਟਕਾ, ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਜ਼ਮੀਨ ਨਾ ਦੇਣ ਦਾ ਐਲਾਨ
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਖਜ਼ਾਨਚੀ ਮੇਜਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਦੀ ਕਰੀਬ ਤਿੰਨ ਏਕੜ ਜ਼ਮੀਨ ਹੈ ਅਤੇ ਕਰੀਬ ਸਤ ਲੱਖ ਦਾ ਕਰਜ਼ਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਮੁਤਾਬਿਕ ਬੈਂਕ ਵਾਲੇ ਉਸ ਦੇ ਘਰ ਕਰਜ਼ਾ ਮੋੜਨ ਲਈ ਗੇੜੇ ਮਾਰ ਰਹੇ ਸਨ ਅਤੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਸਵੇਰੇ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਉਹ ਘਰ ਆ ਗਿਆ ਅਤੇ ਪਤਨੀ ਨੂੰ ਚਾਹ ਬਣਾਉਣ ਲਈ ਕਿਹਾ ਤੇ ਪਿੱਛੋਂ ਬਰਾਂਡੇ ਵਿਚ ਹੀ ਫਾਹ ਲੈ ਲਿਆ। ਮਿ੍ਰਤਕ ਆਪਣੇ ਪਿੱਛੇ ਆਪਣੇ ਤਿੰਨ ਛੋਟੇ ਬੱਚੇ ਛੱਡ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ’ਚ ਵਾਜਪਾਈ ਦਾ ਜਨਮ ਦਿਨ ਮਨਾ ਰਹੀ ਭਾਜਪਾ ਦੀ ਕਿਸਾਨਾਂ ਨਾਲ ਖੜਕੀ, ਹੋਈ ਤੋੜ-ਭੰਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?