ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ, ਬੀਬੀਆਂ ਤੇ ਬੱਚੇ ਸ਼ੰਭੂ ਬਾਰਡਰ ਲਈ ਹੋਏ ਰਵਾਨਾ

Sunday, Sep 01, 2024 - 12:32 AM (IST)

ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ, ਬੀਬੀਆਂ ਤੇ ਬੱਚੇ ਸ਼ੰਭੂ ਬਾਰਡਰ ਲਈ ਹੋਏ ਰਵਾਨਾ

ਸੁਲਤਾਨਪੁਰ ਲੋਧੀ (ਸੋਢੀ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਕਿਸਾਨ, ਬੀਬੀਆਂ, ਬੱਚਿਆਂ ਸਮੇਤ ਸ਼ੰਭੂ ਬੈਰੀਕੇਡ ਲਈ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰਵਾਨਾ ਹੋਏ।

ਜ਼ੋਨ ਸੁਲਤਾਨਪੁਰ ਤੋਂ ਜ਼ਿਲ੍ਹਾ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਜ਼ੋਨ ਬਾਬਾ ਬੀਰ ਸਿੰਘ ਤੋਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਸ਼ੇਰਪੁਰ ਤੇ ਜ਼ੋਨ ਭਾਈ ਲਾਲੂ ਜੀ ਡੱਲਾ ਸਾਹਿਬ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਤੋਂ ਤੇ ਜ਼ੋਨ ਮੀਰੀ ਪੀਰੀ ਗੁਰਸਰ ਸਾਹਿਬ ਪ੍ਰਧਾਨ ਹਰਵਿੰਦਰ ਸਿੰਘ ਉੱਚਾ ਦੀ ਅਗਵਾਈ ਹੇਠ ਉੱਚੇ ਤੋਂ ਕਿਸਾਨ ਰਵਾਨਾ ਹੋਏ।

PunjabKesari

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'

ਇਸ ਤਰ੍ਹਾਂ ਜ਼ੋਨ ਨਡਾਲਾ ਤੋਂ ਪ੍ਰਧਾਨ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸੰਗਤ ਨਡਾਲਾ ਤੋਂ ਹੋਈ ਰਵਾਨਾ ਹੋਏ। ਇਸ ਵਿਸ਼ਾਲ ਇਕੱਠ ਵਿਚ ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ, ਬਲਦੇਵ ਸਿੰਘ ਕੰਬੋਜ, ਤਰਸੇਮ ਸਿੰਘ ਬਲਵਿੰਦਰ ਸਿੰਘ ਬੰਬ, ਮਲਕੀਤ ਸਿੰਘ ਫੱਤੋਵਾਲ, ਜਸਪਾਲ ਸਿੰਘ, ਜਤਿੰਦਰ ਸਿੰਘ ਮਹੀਂਵਾਲ, ਜ਼ੋਰਾਵਰ ਸਿੰਘ ਮਹੀਂਵਾਲ, ਜ਼ਿਲ੍ਹਾ ਲੰਗਰ ਕਮੇਟੀ ਇੰਚਾਰਜ ਭਜਨ ਸਿੰਘ ਖਿਜਰਪੁਰ ਆਦਿ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ- ਮਾਸੀ-ਮਾਸੜ ਦਾ ਕਾਰਾ ; ਲੱਖਾਂ ਦਾ ਕਰਜ਼ਾ ਮੋੜਨ ਲਈ ਮਾਸੂਮ ਭਤੀਜੀ ਨੂੰ ਹੀ ਕਰ ਲਿਆ ਅਗਵਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News