ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

Thursday, Oct 05, 2017 - 07:09 PM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

ਗੁਰਹਰਸਹਾਏ (ਆਵਲਾ)— ਕਸਬਾ ਪੰਜੇਕੇ ਉਤਾੜ ਦੇ ਅਧੀਨ ਆਉਂਦੇ ਪਿੰਡ ਚੱਕ ਪੰਜੇਕੇ (ਝੁਗੇ ਕਚੁਰੀਆਂ ਵਾਲੇ) 'ਚ ਇਕ ਕਿਸਾਨ ਵਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ (28) ਪੁੱਤਰ ਕਾਲਾ ਸਿੰਘ ਵਾਸੀ ਝੁਗੇ ਕਚੂਰੀਆਂ ਵਾਲਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਰਜ਼ੇ ਦੀ ਮਾਰ ਹੇਠ ਦਬਿਆ ਹੋਇਆ ਸੀ ਅਤੇ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਹੀ ਕਿਸਾਨ ਦਾ ਪਿਤਾ ਕਾਲਾ ਸਿੰਘ ਪਹਿਲਾਂ ਹੀ ਦਿਮਾਗੀ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ। ਘਰ ਦਾ ਸਾਰਾ ਕਾਰੋਬਾਰ ਅਤੇ ਖੇਤੀ ਨੌਜਵਾਨ ਗੁਰਮੀਤ ਸਿੰਘ ਸੰਭਾਲ ਰਿਹਾ ਸੀ, ਉਹ ਵੀ ਜ਼ਿਆਦਾ ਕਰਜ਼ਾ ਹੋਣ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਉਕਤ ਕਿਸਾਨ ਨੇ ਕਰਜ਼ਾ ਸਿਰ ਤੋਂ ਨਾ ਉਤਰਦਾ ਵੇਖ ਖੇਤਾਂ 'ਚ ਪਈ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਮਾਇਆ ਦੇਵੀ ਨੇ ਦੱਸਿਆ ਕਿ ਸਾਡੇ ਕੋਲ 2 ਏਕੜ ਜ਼ਮੀਨ ਹੈ ਅਤੇ ਇਕ ਏਕੜ ਜ਼ਮੀਨ 'ਤੇ 5 ਲੱਖ ਰੁਪਏ ਦਾ ਬੈਂਕ ਕਰਜ਼ ਹੈ, ਜਿਸ ਦੀ ਕਿਸ਼ਤ ਨੂੰ ਲੈ ਕੇ ਮੇਰਾ ਪਤੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿਛੇ ਮਾਤਾ-ਪਿਤਾ ਪਤਨੀ ਅਤੇ 2 ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕਰਜ਼ਾ ਮੁਆਫ ਕਰਨ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।


Related News