ਤਲਵੰਡੀ ਸਾਬੋ: ਕਰਜ਼ੇ ਹੇਠਾਂ ਦੱਬੇ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ

Tuesday, Aug 15, 2017 - 09:40 AM (IST)

ਤਲਵੰਡੀ ਸਾਬੋ: ਕਰਜ਼ੇ ਹੇਠਾਂ ਦੱਬੇ ਕਿਸਾਨ ਨੇ ਮੌਤ ਨੂੰ ਲਗਾਇਆ ਗਲੇ

ਤਲਵੰਡੀ ਸਾਬੋ(ਮਨੀਸ਼)— ਸਬਡਿਵੀਜ਼ਨ ਤਲਵੰਡੀ ਸਾਬੋ ਪਿੰਡ ਕੋਟਭਾਰਾ 'ਚ ਇਕ ਕਿਸਾਨ ਨੇ ਕਰਜ਼ ਦੇ ਬੋਝ ਦੇ ਚਲਦਿਆਂ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਗਦੇਵ ਸਿੰਘ ਦੇ ਕੋਲ 3 ਏਕੜ ਜ਼ਮੀਨ ਸੀ ਅਤੇ ਉਸ ਦੇ ਸਿਰ 'ਤੇ ਕਰੀਬ 8 ਲੱਖ ਦਾ ਕਰਜ਼ਾ ਸੀ, ਕਿਸਾਨ ਪਿਛਲੇ 3 ਦਿਨ ਤੋਂ ਲਾਪਤਾ ਸੀ ਪਰ ਉਸ ਦੀ ਲਾਸ਼ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਨਹਿਰ 'ਚੋਂ ਮਿਲੀ ਹੈ। ਕਿਸਾਨ ਨੇ ਭੁਚੋ ਮੰਡੀ 'ਚ ਆਪਣਾ ਮੋਟਰਸਾਈਕਲ ਦੀ ਪਛਾਣ ਵਾਲੇ ਦੇ ਕੋਲ ਰੋਕ ਨਹਿਰ 'ਚ ਛਾਲ ਲਗਾ ਦਿੱਤੀ ਸੀ। ਮ੍ਰਿਤਕ ਕਿਸਾਨ ਦੇ ਇਕ ਜਵਾਨ ਲੜਕੀ ਹੈ ਅਤੇ ਇਕ ਲੜਕਾ ਹੈ।


Related News