ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ

Friday, Dec 04, 2020 - 01:27 PM (IST)

ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ

ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨ ਆਪਣੀ ਜ਼ਿੰਦਗੀ ਦੇ ਕਈ ਮਹੱਤਵਪੂਰਨ ਸਮਾਗਮਾਂ ਵਿਚ ਸ਼ਾਮਲ ਹੋਣ ਨਾਲੋਂ ਅੰਦੋਲਨ ਨੂੰ ਪਹਿਲ ਦੇ ਰਹੇ ਹਨ। ਅਜਿਹਾ ਹੀ ਕੁੱਝ ਸੁਭਾਸ਼ ਚੀਮਾ ਨਾਂ ਦੇ ਕਿਸਾਨ ਨੇ ਕੀਤਾ। ਦਰਅਸਲ ਸੁਭਾਸ਼ ਚੀਮਾ ਦੀ ਧੀ ਦਾ ਵਿਆਹ ਸੀ ਪਰ ਉਹ ਇਸ ਵਿਚ ਸ਼ਾਮਲ ਨਹੀਂ ਹੋਏ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ : ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਐਵਾਰਡ, ਸੂਚੀ 'ਚ ਜਾਣੋ ਕੌਣ-ਕੌਣ ਹੈ ਸ਼ਾਮਲ

ਇਕ ਅੰਗਰੇਜੀ ਦੀ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਕਿਸਾਨ ਸੁਭਾਸ਼ ਚੀਮਾ ਨੇ ਕਿਹਾ ਕਿ ਜ਼ਿੰਦਗੀ ਭਰ ਉਨ੍ਹਾਂ ਨੇ ਖੇਤੀ ਦਾ ਕੰਮ ਕੀਤਾ ਅਤੇ ਇਸ ਤੋਂ ਉਨ੍ਹਾਂ ਦਾ ਪਰਿਵਾਰ ਚੱਲਦਾ ਹੈ। ਅਜਿਹੀ ਸਥਿਤੀ ਵਿਚ ਉਹ ਕਿਸਾਨ ਅੰਦੋਲਨ ਤੋਂ ਆਪਣੀਆਂ ਨਜ਼ਰਾਂ ਨਹੀਂ ਮੋੜ ਸਕਦੇ ਅਤੇ ਇਸ ਨੂੰ ਵਿਚਾਲੇ ਛੱਡ ਕੇ ਵਾਪਸ ਨਹੀਂ ਜਾ ਸਕਦੇ। ਸੁਭਾਸ਼ ਚੀਮਾ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਦੀ ਧੀ ਦਾ ਵਿਆਹ ਸੀ ਪਰ ਉਨ੍ਹਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੇ ਸਭ ਕੁੱਝ ਸੰਭਾਲ ਲਿਆ ਹੋਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਜੋਸ਼ ਭਰਨ ਲਈ ਪੰਜਾਬੀ ਗਾਇਕਾਂ ਨੇ ਬਣਾਏ ਗੀਤ (ਵੇਖੋ ਵੀਡੀਓ)

ਸੁਭਾਸ਼ ਚੀਮਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ ਗਾਜੀਪੁਰ ਸਰਹੱਦ 'ਤੇ ਪੁੱਜੇ ਹਨ। ਚੀਮਾ ਅੰਦੋਲਨ ਵਿਚ ਡਟੇ ਹੋਏ ਹਨ। ਵੀਰਵਾਰ ਨੂੰ ਦਿੱਲੀ ਤੋਂ 111 ਕਿਲੋਮੀਟਰ ਦੂਰ ਅਮਰੋਹਾ ਵਿਚ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਨ੍ਹਾਂ ਨੇ ਵੀਡੀਓ ਕਾਲ ਜ਼ਰੀਏ ਧੀ ਦਾ ਵਿਆਹ ਵੇਖਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਵਿਆਹ ਵਿਚ ਸ਼ਾਮਲ ਹੋਣ ਲਈ ਵਾਪਸ ਪਿੰਡ ਜਾਣ ਲਈ ਕਿਹਾ ਪਰ ਉਨ੍ਹਾਂ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ। 58 ਸਾਲ ਦੇ ਸੁਭਾਸ਼ ਚੀਮਾ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਹਨ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਇੱਥੇ ਚੈੱਕ ਕਰੋ ਨਵੇਂ ਭਾਅ

ਨੋਟ : ਅੰਦੋਲਨ 'ਚ ਸ਼ਾਮਲ ਕਿਸਾਨ ਧੀ ਦੇ ਵਿਆਹ 'ਚ ਨਹੀਂ ਗਿਆ ਘਰ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

cherry

Content Editor

Related News