ਜ਼ਮੀਨ ''ਤੇ ਕਬਜ਼ਾ ਦਿਵਾਉਣ ਆਏ ਅਧਿਕਾਰੀਆਂ ਦੇ ਸਾਹਮਣੇ ਕਿਸਾਨ ਨੇ ਪੀਤਾ ਜ਼ਹਿਰ (ਵੀਡੀਓ)

Sunday, Jun 10, 2018 - 08:08 AM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਜ਼ਮੀਨ ਦਾ ਕਬਜ਼ਾ ਦਿਵਾਉਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਹੀ ਕਿਸਾਨ ਕਾਕੂ ਸਿੰਘ ਨੇ ਸਪਰੇਅ ਪੀ ਲਈ, ਜਿਸਨੂੰ ਵੇਖ ਕੇ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਅਤੇ ਉਹ ਉਥੋਂ ਭੱਜ ਖੜ੍ਹੇ ਹੋਏ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦਾ ਹੈ। ਦਰਅਸਲ ਦੋ ਵਿਅਕਤੀ ਕਾਕੂ ਸਿੰਘ ਦੀ 4 ਕਿੱਲੇ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਸਨ। ਸ਼ੁੱਕਰਵਾਰ ਸ਼ਾਮ ਨੂੰ ਇਹ ਦੋਵੇਂ ਵਿਅਕਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਮੀਨ 'ਤੇ ਕਬਜ਼ਾ ਕਰਨ ਲਈ ਪਹੁੰਚੇ। ਇਸ ਦੌਰਾਨ ਪੀੜਤ ਕਾਕੂ ਸਿੰਘ ਨੇ ਇਹ ਖੌਫਨਾਕ ਕਦਮ ਚੁੱਕ ਲਿਆ ਜਿਸ ਨੂੰ ਪਰਿਵਾਰ ਵਲੋਂ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰ ਮੁਤਾਬਕ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਲੈਂਡ ਮਾਫੀਆ ਨਾਲ ਸੰਬੰਧ ਰੱਖਦੇ ਹਨ। 
ਉਧਰ ਪੁਲਸ ਦਾ ਕਹਿਣਾ ਹੈ ਕਿ ਕਾਕੂ ਸਿੰਘ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਉਸਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕਿਸਾਨ ਕਾਕੂ ਸਿੰਘ ਮੈਡੀਕਲ ਕਾਲਜ ਫਰੀਦਕੋਟ 'ਚ ਜੇਰੇ ਇਲਾਜ ਹੈ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।


Related News