ਕਰਜ਼ ਦੇ ਸਤਾਏ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ (ਵੀਡੀਓ)
Saturday, Jan 19, 2019 - 11:26 AM (IST)
ਮਾਨਸਾ (ਅਮਰਜੀਤ ਸਿੰਘ)—ਮਾਨਸਾ ਵਿਚ ਇਕ ਹੋਰ ਕਿਸਾਨ ਅੱਜ ਕਰਜ਼ੇ ਦੇ ਭੇਟ ਚੜ੍ਹ ਗਿਆ। ਮਾਨਸਾ ਜ਼ਿਲੇ ਦੇ ਪਿੰਡ ਮਾਨ ਬੀਬਢਿਆ ਦੇ ਇਕ 60 ਸਾਲਾ ਕਿਸਾਨ ਅਵਤਾਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ 'ਤੇ ਪੰਜ ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਦੇ ਕੋਲ ਸਿਰਫ 2 ਕਨਾਲ ਜ਼ਮੀਨ ਸੀ। ਕਿਸਾਨ ਆਪਣੇ ਪਿੱਛੇ ਪਤਨੀ, ਪੁੱਤਰ ਤੇ ਧੀ ਨੂੰ ਛੱਡ ਗਿਆ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ ਤੇ ਕਈ ਕਿਸਾਨਾਂ ਦੇ ਕਰਜ਼ੇ ਮੁਆਫ ਵੀ ਕੀਤੇ ਗਏ ਹਨ ਪਰ ਅਜੇ ਤੱਕ ਕਿਸਾਨਾਂ ਨੂੰ ਪੂਰੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ, ਜਿਸ ਕਾਰਨ ਲੋਕਾਂ ਦਾ ਪਾਲਣਹਾਰ ਖੁਦਕੁਸ਼ੀ ਦੇ ਰਾਹ ਪੈਣ ਨੂੰ ਮਜ਼ਬੂਰ ਹੈ।