ਆਰਥਿਕ ਤੰਗੀ ਕਰਕੇ ਪ੍ਰੇਸ਼ਾਨ 40 ਸਾਲਾ ਕਿਸਾਨ ਨੇ ਕੀਤੀ ਆਤਮ ਹੱਤਿਆ

Friday, Oct 08, 2021 - 04:57 PM (IST)

ਆਰਥਿਕ ਤੰਗੀ ਕਰਕੇ ਪ੍ਰੇਸ਼ਾਨ 40 ਸਾਲਾ ਕਿਸਾਨ ਨੇ ਕੀਤੀ ਆਤਮ ਹੱਤਿਆ

ਮਲੋਟ (ਜੁਨੇਜਾ) : ਮਲੋਟ ਨੇੜੇ ਪਿੰਡ ਕੋਲਿਆਵਾਲੀ ਵਿਖੇ ਇਕ ਕਿਸਾਨ ਨੇ ਆਰਥਿਕ ਤੰਗੀ ਕਰਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਨੇ ਇਹ ਕਦਮ ਬੈਂਕ ਦੀ ਲਿਮਟ ਨਾ ਭਰੀ ਜਾਣ ਕਰਕੇ ਕੀਤੀ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਰਣਜੀਤ ਸਿੰਘ ਕੋਲ ਡੇਢ ਕਿੱਲਾ ਜ਼ਮੀਨ ਸੀ ਅਤੇ ਇਹ ਜ਼ਮੀਨ ਵੀ ਸੇਮ ’ਚ ਆਈ ਸੀ, ਜਿਸ ’ਤੇ ਕੋਈ ਫ਼ਸਲ ਨਹੀਂ ਹੁੰਦੀ ਸੀ। ਰਣਜੀਤ ਸਿੰਘ ਨੂੰ ਜ਼ਮੀਨ ਤੋਂ ਕੋਈ ਆਮਦਨ ਨਹੀਂ ਸੀ ਅਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ ਪਰ ਤਨਖਾਹ ਥੋੜ੍ਹੀ ਹੋਣ ਕਰਕੇ ਪੂਰੀ ਨਹੀਂ ਸੀ ਪੈਂਦੀ। ਇਸ ਤੋਂ ਇਲਾਵਾ ਘਰੈਲੂ ਜ਼ਰੂਰਤਾਂ ਲਈ ਉਸਨੇ ਜਮੀਨ ’ਤੇ ਬੈਂਕ ਰਾਹੀਂ ਢਾਈ ਲੱਖ ਦੀ ਲਿਮਟ ਬਣਾਈ ਸੀ ਪਰ ਉਸ ਤੋਂ ਭਰੀ ਨਹੀਂ ਗਈ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ  

PunjabKesari

ਇਸ ਪ੍ਰੇਸ਼ਾਨੀ ਦੇ ਚਲਦਿਆਂ ਹੀ ਅੱਜ ਉਸਨੇ ਸਲਫ਼ਾਸ ਖਾਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਦੋ ਬੱਚੇ ਹਨ ਜਿਨ੍ਹਾਂ ’ਚੋਂ ਕੁੜੀ ਪਲੱਸ ਟੂ ਕਰਕੇ ਆਈਲੈਟਸ ਦੀ ਤਿਆਰੀ ਕਰ ਰਹੀ ਹੈ ਅਤੇ ਮੁੰਡਾ 9ਵੀਂ ਜਮਾਤ ’ਚ ਪੜਦਾ ਹੈ। ਕਬਰਵਾਲਾ ਪੁਲਸ ਵੱਲੋਂ ਇਸ ਮਾਮਲੇ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਲਖੀਮਪੁਰ ਖੀਰੀ ਪੁੱਜ ਕੇ ਸਹੀ ਮਾਇਨਿਆਂ ’ਚ ਕਿਰਸਾਨੀ ਦੇ ਦਰਦ ਦੀ ਤਰਜ਼ਮਾਨੀ ਕੀਤੀ : ਬੀਰ ਦਵਿੰਦਰ ਸਿੰਘ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News