ਫਰੀਦਕੋਟ ਦੀਆਂ ਦੁਕਾਨਾਂ 'ਤੇ ਨਗਰ ਕੌਂਸਲ ਦਾ ਛਾਪਾ, ਪਾਬੰਦੀ ਸ਼ੁਦਾ ਲਿਫਾਫ ਬਰਾਮਦ

09/26/2019 12:48:13 PM

ਫਰੀਦਕੋਟ (ਜਗਤਾਰ) - ਫਰੀਦਕੋਟ ਸ਼ਹਿਰ ਦੇ ਕੰਨੇਆਣਾ ਚੌਕ 'ਚ ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਵਲੋਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੈਕਿੰਗ ਦੌਰਾਨ ਉਨ੍ਹਾਂ ਨੇ ਕਈ ਦੁਕਾਨਾਂ ਤੋਂ ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜਲ ਕਰਾਕਰੀ ਬਰਾਮਦ ਕੀਤੀ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪਾਬੰਦੀ ਸ਼ੁਦਾ ਸਾਮਾਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਕਤ ਦੁਕਾਨਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਫਰੀਦਕੋਟ ਦੇ ਚੀਫ ਸੈਨੇਟਰੀ ਇੰਸਪੈਕਟਰ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਅੱਜ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਦੁਕਾਨਾਂ ਤੋਂ ਪਾਬੰਦੀ ਸ਼ੁਦਾ ਸਾਮਾਨ ਬਰਾਮਦ ਹੋਇਆ।ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫੇ ਤੇ ਕਰਾਕਰੀ ਨਗਰ ਕੌਂਸਲ ਵਲੋਂ ਭੇਜੀ ਗਈ ਟ੍ਰਾਲੀ 'ਚ ਪਾਉਣ ਲਈ ਕਿਹਾ ਸੀ ਪਰ ਕਿਸੇ ਨੇ ਇਸ ਕੰਮ 'ਚ ਉਨ੍ਹਾਂ ਦਾ ਸਹਿਯੋਗ ਨਹੀਂ ਕੀਤਾ। ਇਸੇ ਕਾਰਨ ਨਗਰ ਕੌਂਸਲ ਵਲੋਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਦੁਕਾਨਕਾਰਾਂ ਨੂੰ 5 ਹਜ਼ਾਰ ਰੁਪਏ ਤੋਂ ਲੈ ਕੇ 20-20 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।


rajwinder kaur

Content Editor

Related News