ਭਾਜਪਾ ਆਰ.ਐੱਸ.ਐੱਸ. ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ : ਊਧਵ ਠਾਕਰੇ

Sunday, May 19, 2024 - 11:10 AM (IST)

ਮੁੰਬਈ (ਭਾਸ਼ਾ)- ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਤੀਜੀ ਵਾਰ ਚੋਣ ਜਿੱਤਣ ਤੋਂ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ’ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ ਹੈ। ਮਹਾਰਾਸ਼ਟਰ ’ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦੀ ਸਮਾਪਤੀ ਤੋਂ ਪਹਿਲਾਂ ਇੱਥੇ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕਰਦਿਆਂ ਊਧਵ ਨੇ ਇਹ ਵੀ ਕਿਹਾ ਕਿ ‘ਮੋਦੀ ਦੇ ਨੌਕਰ ਵਾਂਗ ਵਤੀਰਾ ਕਰ ਰਹੇ’ ਚੋਣ ਕਮਿਸ਼ਨਰ ਨੂੰ ਵਿਰੋਧੀ ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਹਟਾ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ,‘‘ਜਿਸ ਤਰ੍ਹਾਂ ਉਨ੍ਹਾਂ ਸ਼ਿਵ ਸੈਨਾ ਦੀ ‘ਇਸਤੇਮਾਲ ਕਰੋ ਤੇ ਸੁੱਟ ਦਿਓ’ ਦੇ ਢੰਗ ਨਾਲ ਵਰਤੋਂ ਕੀਤੀ, ਉਹੀ ਖੇਡ ਭਵਿੱਖ ’ਚ ਆਰ. ਐੱਸ. ਐੱਸ. ਦੇ ਨਾਲ ਖੇਡੀ ਜਾਵੇਗੀ। ਊਧਵ ਨੇ ਕਿਹਾ,‘‘ਨੱਡਾ ਨੇ ਦਾਅਵਾ ਕੀਤਾ ਕਿ ਹੁਣ ਤਕ ਆਰ. ਐੱਸ. ਐੱਸ. ਦੀ ਲੋੜ ਸੀ ਪਰ ਹੁਣ ਅਸੀਂ ਸਮਰੱਥ ਹਾਂ ਅਤੇ ਸਾਨੂੰ ਆਰ. ਐੱਸ. ਐੱਸ. ਦੀ ਲੋੜ ਨਹੀਂ। ਜੇ ਉਹ (ਭਾਜਪਾ) ਸੱਤਾ ’ਚ ਆਉਂਦੇ ਹਨ ਤਾਂ ਇਹ ਆਰ. ਐੱਸ. ਐੱਸ. ਦੇ ਸਵੈਮਸੇਵਕਾਂ ਲਈ ਵੱਡਾ ਖਤਰਾ ਹੋਵੇਗਾ ਕਿਉਂਕਿ ਉਹ (ਭਾਜਪਾ) ਆਰ. ਐੱਸ. ਐੱਸ. ’ਤੇ ਪਾਬੰਦੀ ਲਾ ਦੇਣਗੇ। ਬੀਤੇ ਸਮੇਂ ’ਚ ਤੱਤਕਾਲੀਨ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਰ. ਐੱਸ. ਐੱਸ. ’ਤੇ ਪਾਬੰਦੀ ਲਾ ਦਿੱਤੀ ਸੀ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News