ਕੈਨੇਡਾ ਵੱਲੋਂ ਟਿਕਟਾਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ

05/19/2024 12:18:52 PM

ਵਿੰਨੀਪੈਗ : ਕੈਨੇਡਾ ਸਰਕਾਰ ਟਿਕਟਾਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ ਸਪੱਸ਼ਟ ਸੰਕੇਤ ਮਿਲ ਰਹੇ ਹਨ ਜਿਨ੍ਹਾਂ ਵੱਲੋਂ ਮੁਲਕ ਦੇ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਖੁਫੀਆ ਏਜੰਸੀ ਦੇ ਮੁਖੀ ਵੱਲੋਂ ਦਿਤੀ ਚਿਤਾਵਨੀ ਵੱਲ ਧਿਆਨ ਦੇਣ। ਖੁਫੀਆ ਏਜੰਸੀ ਦੇ ਮੁਖੀ ਵੱਲੋਂ ਸਾਫ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਟਿਕਟਾਕ ਕੈਨੇਡਾ ਵਾਸੀਆਂ ਲਈ ਵੱਡਾ ਖਤਰਾ ਪੈਦਾ ਕਰ ਰਿਹਾ ਹੈ। ਵਿੰਨੀਪੈਗ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਆਨਲਾਈਨ ਕੋਈ ਵੀ ਸਰਗਰਮੀ ਕਰਦਿਆਂ ਸੁਚੇਤ ਰਹਿਣ ਦੀ ਜ਼ਰੂਰਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕਿਰਗਿਸਤਾਨ 'ਚ 3 ਪਾਕਿ ਵਿਦਿਆਰਥੀਆਂ ਦੀ ਲਿਚਿੰਗ, ਲਾਹੌਰ ਪਹੁੰਚਿਆ180 ਵਿਦਿਆਰਥੀਆਂ ਦਾ ਪਹਿਲਾ ਜੱਥਾ

ਖੁਫੀਆ ਏਜੰਸੀ ਦੀ ਚਿਤਾਵਨੀ ਵੱਲ ਧਿਆਨ ਦੇਣ ਕੈਨੇਡੀਅਨ : ਟਰੂਡੋ

ਦੱਸ ਦੇਈਏ ਕਿ ਅਮਰੀਕਾ ਵਿਚ ਮਤਾ ਪਾਸ ਕਰਦਿਆਂ ਟਿਕਟਾਕ ਦੀ ਮਾਲਕ ਕੰਪਨੀ ਨੂੰ ਆਪਣਾ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਜਾਂ ਆਪਣਾ ਕਾਰੋਬਾਰ ਸਮੇਟਣ ਦੀ ਹਦਾਇਤ ਦਿਤੀ ਜਾ ਚੁੱਕੀ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਚਿਤਾਵਨੀ ਦੇ ਚੁੱਕੇ ਹਨ ਕਿ ਟਿਕਟਾਕ ਵੱਲੋਂ ਲੋਕਾਂ ਦੀ ਜਾਣਕਾਰੀ ਚੀਨ ਸਰਕਾਰ ਨਾਲ ਸਾਂਝੀ ਕੀਤੀ ਜਾਂਦੀ ਹੈ। ਇਸੇ ਖਦਸ਼ੇ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ ਸਰਕਾਰੀ ਮੋਬਾਈਲ ਫੋਨਜ਼ ਅਤੇ ਲੈਪਟਾਪ ਆਦਿ ਵਿਚ ਟਿਕਟਾਕ ਦੀ ਵਰਤੋਂ ’ਤੇ 2023 ਵਿਚ ਹੀ ਪਾਬੰਦੀ ਲਾ ਦਿਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News