ਸਰਕਾਰੀ ਸਿਹਤ ਸੰਸਥਾਵਾਂ ’ਚ ਟੀ. ਬੀ. ਕੀਤਾ ਜਾਂਦੈ ਮੁਫਤ ਇਲਾਜ : ਸਿਵਲ ਸਰਜਨ

03/26/2019 5:08:44 AM

ਫਰੀਦਕੋਟ (ਪਵਨ, ਖੁਰਾਣਾ, ਦਰਦੀ, ਸੁਖਪਾਲ)- ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਵਲ ਸਰਜਨ ਡਾ. ਸੁਖਪਾਲ ਸਿੰਘ ਬਰਾਡ਼ ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਵਿਸ਼ਵ ਟੀ. ਬੀ. ਦਿਵਸ ਸਿਵਲ ਸਰਜਨ ਦਫਤਰ ਵਿਚ ‘ਸਮਾਂ ਆ ਗਿਆ ਹੈ ਪੰਜਾਬ ਨੂੰ ਟੀ. ਬੀ. ਮੁਕਤ ਕਰਨ ਲਈ’ ਥੀਮ ਹੇਠ ਮਨਾਇਆ ਗਿਆ। ਡਾ. ਬਰਾਡ਼ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਸਮੇਂ ਡਾ. ਏ. ਕੇ. ਥਾਪਰ ਸਹਾਇਕ ਸਿਵਲ ਸਰਜਨ, ਡਾ. ਰੰਜੂ ਸਿੰਗਲਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਡਾ. ਜਾਗਰਤੀ ਚੰਦਰ ਜ਼ਿਲਾ ਟੀਕਾਕਰਨ ਅਫ਼ਸਰ, ਡਾ. ਕੀਮਤੀ ਲਾਲ, ਡਾ. ਕਿਰਨਦੀਪ ਸੀਨੀਅਰ ਮੈਡੀਕਲ ਅਫ਼ਸਰ, ਡਾ. ਸੁਨੀਲ ਅਰੋਡ਼ਾ ਜ਼ਿਲਾ ਟੀ. ਬੀ. ਅਫ਼ਸਰ, ਡਾ. ਅੰਮ੍ਰਿਤ, ਡਾ. ਜਪਨੀਤ, ਡਾ. ਊਸ਼ਾ, ਡਾ. ਨਰੇਸ਼ ਪਰੂਥੀ ਆਦਿ ਮੌਜੂਦ ਸਨ। ਇਸ ਦੌਰਾਨ ਡਾ. ਬਰਾਡ਼ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਟੀ. ਬੀ. ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਆਰ. ਐੱਨ. ਟੀ. ਸੀ. ਪੀ. ਤਹਿਤ ਸਮੂਹ ਸਰਕਾਰੀ ਸਿਹਤ ਸੰਸਥਾਵਾਂ ’ਚ ਇਸ ਬੀਮਾਰੀ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਸੀ. ਬੀ. ਨੈਟ ਮਸ਼ੀਨ ਲਾਈ ਗਈ ਹੈ। ਇਹ ਬਹੁਤ ਹੀ ਐਡਵਾਂਸ ਤਕਨੀਕ ਹੈ। ਇਸ ਨਾਲ ਬਹੁਤ ਹੀ ਮੁੱਢਲੀ ਸਟੇਜ ਵਿਚ ਹੀ ਬਲਗਮ ਦੀ ਜਾਂਚ ਕਰ ਕੇ ਟੀ. ਬੀ. ਦਾ ਪਤਾ ਲਾਇਆ ਜਾ ਸਕਦਾ ਹੈ ਅਤੇ ਨਾਲ ਹੀ ਇਸ ਮਬੀਨ ਨਾਲ ਟੀ. ਬੀ. ਦੀ ਬੀਮਾਰੀ ਲਈ ਮੁੱਖ ਦਵਾਈ ਰਿਫੈਂਪੀਸਿਲੀਨ ਦੀ ਸਹਿਣਸ਼ੀਲਤਾ ਦਾ ਵੀ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ. ਬੀ. ਦੇ ਹਰੇਕ ਮਰੀਜ਼ ਨੂੰ ਭਾਰ ਮੁਤਾਬਕ ਦਵਾਈਆਂ ਰੋਜ਼ਾਨਾ ਖਵਾਈਆਂ ਜਾਂਦੀਆਂ ਹਨ। ਸਿਹਤ ਵਿਭਾਗ ਵੱਲੋਂ ਮਰੀਜ਼ ਨੂੰ ਖੁਰਾਕ ਖਾਣ ਲਈ 500 ਰੁਪਏ ਪ੍ਰਤੀ ਮਹੀਨਾ ਮਰੀਜ਼ ਦੇ ਖਾਤੇ ਵਿਚ ਜਮ੍ਹਾ ਕਰਵਾਏ ਜਾਂਦੇ ਹਨ ਕਿਉਂਕਿ ਇਲਾਜ ਦੌਰਾਨ ਪੂਰੀ ਖੁਰਾਕ ਖਾ ਕੇ ਮਰੀਜ਼ ਜਲਦੀ ਠੀਕ ਹੋ ਸਕਦਾ ਹੈ। ਪ੍ਰਾਈਵੇਟ ਡਾਕਟਰਾਂ ਵੱਲੋ ਮਰੀਜ਼ ਨੋਟੀਫਾਈ ਕਰਵਾਉਣ ਦੇ 500 ਰੁਪਏ ਸਿਹਤ ਵਿਭਾਗ ਵੱਲੋਂ ਦਿੱਤੇ ਜਾਂਦੇ ਹਨ ਅਤੇ ਮੋਟੀਵੇਟਰ ਨੂੰ ਮਰੀਜ਼ ਦਾ ਇਲਾਜ ਪੂਰਾ ਹੋਣ ’ਤੇ 500 ਪ੍ਰਤੀ ਮਰੀਜ਼ ਦਿੱਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਕਰ ਕੇ ਉਨ੍ਹਾਂ ਦਾ ਜਲਦੀ ਇਲਾਜ ਕੀਤਾ ਜਾ ਸਕੇ। ਡਾ. ਸੁਨੀਲ ਅਰੋਡ਼ਾ ਜ਼ਿਲਾ ਟੀ. ਬੀ. ਅਫ਼ਸਰ ਨੇ ਦੱਸਿਆ ਕਿ ਉਕਤ ਮਰੀਜ਼ਾਂ ਨੂੰ ਇਸ ਬੀਮਾਰੀ ਦੀ ਪੂਰੀ ਦਵਾਈ ਖਾਣੀ ਚਾਹੀਦੀ ਹੈ। ਆਰ. ਐੱਨ. ਟੀ. ਸੀ. ਪੀ. ਤਹਿਤ ਜੋ ਇਹ ਸੀ. ਬੀ. ਨੈਟ ਮਸ਼ੀਨ ਪਹਿਲਾਂ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗ ਚੁੱਕੀ ਹੈ। ਇਸ ਮਸ਼ੀਨ ਨਾਲ ਹਰ ਮਹੀਨੇ 250-300 ਦੇ ਕਰੀਬ ਟੈਸਟ ਸਿਵਲ ਹਸਪਤਾਲ ’ਚ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿ਼ਲੇ ’ਚ ਟੀ. ਬੀ. ਦੀ ਜਾਂਚ ਦੇ 7 ਕੇਂਦਰ ਹਨ। ਇਸ ਸਮੇਂ ਸੇਂਟ ਸਹਾਰਾ ਨਰਸਿੰਗ ਇੰਸਟੀਚਿਊਟ ਦੀਆਂ ਨਰਸਿੰਗ ਵਿਦਿਆਰਥਣਾ ਨੇ ਟੀ. ਬੀ. ਸਬੰਧੀ ਇਕ ਜਾਗਰੂਕਤਾ ਨਾਟਕ ਵੀ ਖੇਡਿਆ। ਸੁਖਮੰਦਰ ਸਿੰਘ ਬਰਾਡ਼ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਮੰਚ ਸੰਚਾਲਨ ਕੀਤਾ। ਗੁਰਤੇਜ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀ. ਕੇ. ਸੈਣੀ, ਨਰਿੰਦਰ ਪੰਮਾ, ਏ. ਐੱਨ. ਐੱਮ., ਆਸ਼ਾ ਵਰਕਰਾਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਲੈਬ ਟੈਕਨੀਸ਼ੀਅਨ ਆਦਿ ਮੌਜੂਦ ਸਨ।

Related News