ਫ਼ਰੀਦਕੋਟ ਜੇਲ ਦੇ 6 ਹਵਾਲਾਤੀਆਂ ਤੋਂ 6 ਮੋਬਾਇਲ ਬਰਾਮਦ

Saturday, Jan 08, 2022 - 03:21 PM (IST)

ਫ਼ਰੀਦਕੋਟ ਜੇਲ ਦੇ 6 ਹਵਾਲਾਤੀਆਂ ਤੋਂ 6 ਮੋਬਾਇਲ ਬਰਾਮਦ

ਫ਼ਰੀਦਕੋਟ (ਰਾਜਨ) : ਇੱਥੋਂ ਦੀ ਮਾਡਰਨ ਜੇਲ ਦੇ 6 ਹਵਾਲਾਤੀਆਂ ਪਾਸੋਂ 6 ਮੋਬਾਇਲ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਸਾਰਿਆਂ ਖ਼ਿਲਾਫ਼ ਵੱਖਰਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਵੱਲੋਂ ਥਾਣਾ ਸਿਟੀ ਨੂੰ ਲਿਖੇ ਗਏ ਪੱਤਰ ਅਨੁਸਾਰ ਉਸਨੇ ਬੀਤੀ ਰਾਤ ਸਹਾਇਕ ਸੁਪਰਡੈਂਟ ਜਸਵਿੰਦਰ ਸਿੰਘ, ਭੀਵਮ ਤੇਜ ਸਿੰਗਲਾ ਅਤੇ ਜੇਲ ਦੇ ਸੁਰੱਖਿਆ ਕਰਮਚਾਰੀਆਂ ਸਣੇ ਵੱਖ-ਵੱਖ ਬਲਾਕਾਂ ਦੀਆ ਬੈਰਕਾਂ ਦੀ ਅਚਾਨਕ ਚੈਕਿੰਗ ਕੀਤੀ।

ਇਸ ਦੌਰਾਨ ਹਵਾਲਾਤੀ ਗੁਰਪਵਿੱਤਰ ਸਿੰਘ ਵਾਸੀ ਲਾਖਣਾ ਜ਼ਿਲ੍ਹਾ ਤਰਨਤਾਰਨ, ਹਵਾਲਾਤੀ ਨਿਸ਼ਾਨ ਸਿੰਘ ਵਾਸੀ ਤਰਨਤਾਰਨ, ਹਵਾਲਾਤੀ ਜਸਪਾਲ ਸਿੰਘ ਵਾਸੀ ਪੰਗਰਾਈ (ਫ਼ਰੀਦਕੋਟ), ਹਵਾਲਾਤੀ ਵਿਜੈ ਸਿੰਘ ਵਾਸੀ ਗੋਬਿੰਦ ਨਗਰ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ, ਹਵਾਲਾਤੀ ਜੋਬਨਪ੍ਰੀਤ ਸਿੰਘ ਵਾਸੀ ਚਾਹਲਕਲਾਂ (ਗੁਰਦਾਸਪੁਰ) ਹਵਾਲਾਤੀ ਸੁਖਵੰਤ ਸਿੰਘ ਵਾਸੀ ਜ਼ਿਲ੍ਹਾ ਫ਼ਾਜ਼ਿਲਕਾ ਪਾਸੋਂ 1-1 ਮੋਬਾਇਲ ਸਣੇ ਕੁੱਲ 6 ਮੋਬਾਇਲ ਸਮੇਤ ਸਿੰਮ ਬਰਾਮਦ ਹੋਏ।


author

Gurminder Singh

Content Editor

Related News