ਫਰੀਦਕੋਟ : ਧੀ ਦਾ ਜਨਮ ਦਿਨ ਮਨਾਉਣ ਲਈ ਜੇਲ ''ਚੋਂ ਫਰਾਰ ਹੋਇਆ ਕੈਦੀ
Wednesday, Jul 22, 2020 - 06:41 PM (IST)
ਫਰੀਦਕੋਟ : ਫਰੀਦਕੋਟ ਦੀ ਮਾਡਰਨ ਜੇਲ ਵਿਚ ਸੋਮਵਾਰ ਸ਼ਾਮ ਨੂੰ ਕੁੱਟਮਾਰ ਦੇ ਮਾਮਲੇ ਵਿਚ ਦੋ ਸਾਲ ਦੀ ਸਜ਼ਾ ਕੱਟ ਰਿਹਾ ਕੈਦੀ ਬਲਬੀਰ ਸਿੰਘ ਸੰਤਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ 15 ਘੰਟੇ ਬਾਅਦ ਕੈਦੀ ਬਰਬੀਰ ਸਿੰਘ ਨੂੰ ਮੋਗਾ ਦੇ ਪਿੰਡ ਚੁੱਘਾ ਤੋਂ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿਚ ਕੈਦੀ ਨੇ ਦੱਸਿਆ ਕਿ ਉਸ ਦੀ ਧੀ ਦਾ ਜਨਮ ਦਿਨ ਸੀ ਅਤੇ ਉਹ ਧੀ ਦਾ ਜਨਮ ਦਿਨ ਮਨਾਉਣ ਲਈ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋਇਆ ਸੀ। ਦੂਜੇ ਪਾਸੇ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਸੰਤਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਹੁਰਿਆਂ ਨੇ ਕੋਰੋਨਾ ਦੀ ਆੜ 'ਚ ਮਾਰੀ ਨੂੰਹ, ਭਰਾ ਨੇ ਸਸਕਾਰ ਤੋਂ ਪਹਿਲਾਂ ਚੁੱਕੀ ਲਾਸ਼, ਇੰਝ ਖੁੱਲ੍ਹਿਆ ਵੱਡਾ ਰਾਜ਼
ਦੱਸਣਯੋਗ ਹੈ ਕਿ ਮਾਡਰਨ ਜੇਲ ਵਿਚ ਉਕਤ ਕੈਦੀ ਕੁੱਟਮਾਰ ਦੇ ਮਾਮਲੇ ਵਿਚ 2 ਸਾਲ ਦੀ ਕੈਦ ਭੁਗਤ ਰਿਹਾ ਸੀ ਅਤੇ ਇਸ ਦੌਰਾਨ ਜੇਲ ਨਿਯਮਾਂ ਅਨੁਸਾਰ ਇਸਦੀ ਡਿਊਟੀ ਜੇਲ ਦੇ ਬਾਹਰ ਬਣੇ ਵਾਟਰ ਵਰਕਸ 'ਤੇ ਲਗਾਈ ਗਈ ਸੀ ਜਿੱਥੋਂ ਇਹ ਬੀਤੀ ਰਾਤ ਇਸ 'ਤੇ ਨਜ਼ਰਸਾਨੀ ਰੱਖ ਰਹੇ ਸੰਤਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਗੈਂਗਸਟਰ ਨੀਟਾ ਦਿਓਲ ਦੀ ਪ੍ਰੇਮਿਕਾ ਸੋਨੀਆ ਨੂੰ ਲੁਧਿਆਣਾ ਜੇਲ ਭੇਜਿਆ
ਦੂਜੇ ਪਾਸੇ ਜੇਲ ਅਧਿਕਾਰੀਆਂ ਮੁਤਾਬਕ ਬਲਬੀਰ ਸਿੰਘ ਦੇ ਚੰਗੇ ਵਤੀਰੇ ਕਰਕੇ ਅਗਲੀ ਮਹੀਨੇ ਇਸ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਣਾ ਸੀ ਪਰ ਹੁਣ ਬਲਬੀਰ ਨੇ ਇਹ ਮੌਕੇ ਗਵਾ ਲਿਆ ਹੈ। ਇਸ ਤੋਂ ਇਲਾਵਾ ਬਲਬੀਰ ਨੂੰ ਜੇਲ 'ਚੋਂ ਭੱਜਣ ਦੀ ਸਜ਼ਾ ਵੀ ਮਿਲੇਗੀ ਜਿਸ ਦੇ ਚੱਲਦੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ 'ਚ ਪਿਉ-ਪੁੱਤ ਦੀ ਮੌਤ, ਤਸਵੀਰਾਂ 'ਚ ਦੇਖੋ ਭਿਆਨਕ ਮੰਜ਼ਰ