ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਕੀਤਾ ਪੁਲਸ ਸਟੇਸ਼ਨ ਦਾ ਘਿਰਾਓ
Tuesday, Mar 04, 2025 - 11:49 PM (IST)

ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਰੱਕੜੀ (ਦਾਤਾਰਪੁਰ) ਵਿਖੇ ਇਕ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰ ਦੇ ਲੋਕਾਂ ਨੇ ਤਲਵਾੜਾ ਪੁਲਸ ਸਟੇਸ਼ਨ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਦੇ ਹੋਏ ਮ੍ਰਿਤਕ ਦੀ ਪਤਨੀ ਤੇ ਉਸ ਦੇ ਸੋਹਰੇ ਪਰਿਵਾਰ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ׀
ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕੀਤੇ ਸਸਪੈਂਡ
ਪ੍ਰਾਪਤ ਜਾਣਕਾਰੀ ਦੇ ਮੁਤਾਬਕ 3 ਮਾਰਚ ਨੂੰ ਤਲਵਾੜਾ ਪੁਲਸ ਨੇ ਮ੍ਰਿਤਕ ਜੀਵਨ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਪੋਲੀਆਂ ਪੁਲਸ ਸਟੇਸ਼ਨ ਹਰੋਲੀ ਜ਼ਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਰੱਕੜੀ (ਦਾਤਾਰਪੁਰ) ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਤਲਵਾੜਾ ਦੇ ਬੀ.ਬੀ.ਐੱਮ.ਬੀ. ਹਸਪਤਾਲ ਵਿਖੇ ਭੇਜ ਦਿੱਤਾ ਸੀ ׀ ਮ੍ਰਿਤਕ ਜੀਵਨ ਕੁਮਾਰ ਦੀ ਪਤਨੀ ਨਾਲ ਅਣਬਣ ਰਹਿਣ ਕਰ ਕੇ ਪਤਨੀ ਅੱਜ ਕਲ ਆਪਣੇ ਦੋ ਬੱਚਿਆ ਸਮੇਤ ਦਾਤਾਰਪੁਰ ਵਿਖੇ ਹੀ ਆਪਣੇ ਮਾਪਿਆ ਦੇ ਰਹਿ ਰਹੀ ਸੀ׀ ਮ੍ਰਿਤਕ ਜੀਵਨ ਕੁਮਾਰ ਦੇ ਭਰਾ ਵਿਸ਼ਾਲ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਰੇ ਭਰਾ ਜੀਵਨ ਕੁਮਾਰ ਦਾ ਕਰੀਬ 4 ਸਾਲ ਪਹਿਲਾਂ ਦਾਤਾਰਪੁਰ ਰੱਕੜੀ ਦੀ ਨੀਲਮ (ਪੂਜਾ) ਨਾਲ ਵਿਆਹ ਹੋਇਆ ਸੀ ਜਿਸ ਦੇ ਦੋ ਬੱਚੇ ਸਨ ׀ ਅੱਜ ਸਾਨੂੰ ਸਵੇਰੇ ਸਾਡੇ ਭਰਾ ਦੀ ਮੌਤ ਦੀ ਜਿਵੇਂ ਹੀ ਸੂਚਨਾ ਮਿਲੀ ਤਾਂ ਅਸੀਂ ਹਿਮਾਚਲ ਤੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਤਲਵਾੜਾ ਦੇ ਬੀ.ਬੀ.ਐੱਮ.ਬੀ. ਹਸਪਤਾਲ ਪੁੱਜੇ ׀
ਪੰਜਾਬ ਪੁਲਸ ਦੀ ਸਖਤੀ ਜਾਰੀ, ਦੋ ਨਸ਼ਾ ਤਸਕਰਾਂ ਦੇ ਘਰਾਂ 'ਤੇ ਚਲਾਏ ਬੁਲਡੋਜ਼ਰ
ਇਸ ਉਪਰੰਤ ਅਸੀਂ ਉਸ ਦੇ ਘਰ ਜਾ ਕੇ ਦੇਖਿਆ ਕਿ ਸਾਡੇ ਭਰਾ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ׀ ਇਸ ਲਈ ਉਹ ਜੀਵਨ ਕੁਮਾਰ ਦੀ ਪਤਨੀ ਅਤੇ ਉਸ ਦੇ ਸਹੁਰੇ ਪਰਿਵਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ 'ਤੇ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ ׀ ਰੋਸ ਧਰਨੇ ਦੀ ਸੂਚਨਾਂ ਮਿਲਦੇ ਹੀ ਡੀ.ਐੱਸ.ਪੀ. (ਡੀ)ਆਤਿਸ਼ ਭਾਟੀਆ ਅਤੇ ਡੀ.ਐੱਸ.ਪੀ.ਦਸੂਹਾ ਬਲਵਿੰਦਰ ਸਿੰਘ ਜੋੜਾ ਮੌਕੇ 'ਤੇ ਪੁੱਜੇ ਅਤੇ ਪਰਿਵਾਰ ਨੂੰ ਇਨਸਾਫ਼ ਦਿਲਾਉਣ ਲਈ ਫੋਰੇਂਸਿਕ ਟੀਮ ਜਲੰਧਰ ਤੋਂ ਜਾਂਚ ਲਈ ਮੰਗਵਾਉਣ ਦਾ ਅਤੇ ਇੱਕ ਵਿਸ਼ੇਸ਼ ਟੀਮ ਬਣਾ ਕੇ ਉਨ੍ਹਾਂ ਦੀ ਹਾਜ਼ਰੀ 'ਚ ਪੋਸਟਮਾਰਟਮ ਕਰਵਾ ਕੇ ਇਨਸਾਫ਼ ਕਰਨ ਦਾ ਭਰੋਸਾ ਦਿੱਤਾ׀ ਸਮਾਚਾਰ ਲਿਖੇ ਜਾਣ ਤੱਕ ਪੋਸਟਮਾਰਟਮ ਨਹੀਂ ਹੋਇਆ ਸੀ ਅਤੇ ਧਰਨਾਂ ਪਰਿਵਾਰ ਨੇ ਹਟਾ ਲਿਆ ਸੀ ׀
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8