ਸਹੁਰਾ ਪਰਿਵਾਰ ’ਤੇ ਵਿਆਹੁਤਾ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮਾਰਨ ਦਾ ਦੋਸ਼

Saturday, Jul 21, 2018 - 01:39 AM (IST)

ਸਹੁਰਾ ਪਰਿਵਾਰ ’ਤੇ ਵਿਆਹੁਤਾ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮਾਰਨ ਦਾ ਦੋਸ਼

ਪਟਿਆਲਾ, (ਜੋਸਨ)– ਥਾਣਾ ਸਨੌਰ ਅਧੀਨ ਪੈਂਦੇ ਪਿੰਡ ਗੰਗਰੌਲਾ ਵਿਖੇ ਸਹੁਰਾ ਪਰਿਵਾਰ ਦੇ ਮੈਂਬਰਾਂ ’ਤੇ ਲਡ਼ਕੀ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਖਵਾ ਕੇ ਮਾਰਨ ਦੇ ਦੋਸ਼ ਲਾਉਂਦੇ ਹੋਏ ਪੁਲਸ ਤੋਂ  ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਿਤਾ ਪੁਲਸ ਦੀ ਢਿੱਲੀ  ਕਾਰਵਾਈ  ਤੋਂ ਬੇਹੱਦ ਪ੍ਰੇਸ਼ਾਨ ਹੈ। ਜਾਣਕਾਰੀ ਦਿੰਦਿਅਾਂ ਮ੍ਰਿਤਕਾ ਨਿਸ਼ਾ ਦੇ ਪਿਤਾ ਕਰਨੈਲ ਸਿੰਘ ਵਾਸੀ ਇਸਮਾਲਾਬਾਦ (ਹਰਿਆਣਾ) ਨੇ ਦੱਸਿਆ ਕਿ ਮੈਂ ਆਪਣੀਆਂ 2 ਲਡ਼ਕੀਆਂ ਨਿਸ਼ਾ ਦਾ ਵਿਆਹ ਰਘੁਬੀਰ ਸਿੰਘ ਨਾਲ ਅਤੇ ਬੀਨਾ ਦਾ  ਬੂਟਾ ਸਿੰਘ ਨਾਲ 2011 ਵਿਚ ਕੀਤਾ ਸੀ। ਨਿਸ਼ਾ ਦੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਦਾਜ  ਦੀ ਮੰਗ ਕਰ ਕੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। PunjabKesari ਕਰਨੈਲ ਸਿੰਘ ਨੇ ਕਿਹਾ ਕਿ ਸਨੌਰ ਥਾਣੇ ਵਿਚ ਅਸੀਂ ਸਹੁਰਾ ਪਰਿਵਾਰ ਦੇ ਮੈਂਬਰਾਂ ਦੀ 3 ਵਾਰ ਸ਼ਿਕਾਇਤ ਕੀਤੀ ਪਰ ਹਰ ਵਾਰ ਦੋਨੋਂ ਧਿਰਾਂ ਦੇ ਮੈਂਬਰਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਜਾਂਦਾ ਸੀ। 9 ਜੁਲਾਈ ਦੀ ਰਾਤ ਨੂੰ ਮੇਰੀ ਲਡ਼ਕੀ ਦੇ ਸਹੁਰਾ ਪਰਿਵਾਰ ਨੇ ਘਰ ਜਾ ਕੇ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੋਈ ਜ਼ਹਿਰੀਲੀ ਦਵਾਈ ਪਿਆ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ। ਅਗਲੇ ਦਿਨ ਮੇਰੀ ਲੜਕੀ ਦੇ ਸਹੁਰੇ ਨੇ ਸਾਨੂੰ ਫ਼ੋਨ ਕਰ ਕੇ ਜਾਣਕਾਰੀ ਦਿੱਤੀ ਕਿ ਤੁਹਾਡੀ ਕੁਡ਼ੀ ਨੇ ਕੋਈ ਦਵਾਈ ਪੀ ਲਈ ਹੈ। ਸਾਡੇ ਜਾਣ ਤੱਕ ਲਡ਼ਕੀ ਦੀ ਮੌਤ ਹੋ ਚੁੱਕੀ ਸੀ। ਮੇਰੀ ਦੂਜੀ ਲਡ਼ਕੀ ਨਾਲ ਵੀ ਕੁੱਟ-ਮਾਰ ਕਰ ਕੇ ਉਸ ਨੂੰ ਵੀ ਘਰ ਭੇਜ ਦਿੱਤਾ ਹੈ।  ਉਹ ਕਈ ਦਿਨਾਂ ਤੋਂ ਹੁਣ  ਆਪਣੇ ਪੇਕੇ ਹੀ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਲਡ਼ਕੀ ਨਿਸ਼ਾ ਨੂੰ ਜਾਣ-ਬੁੱਝ ਕੇ ਸਹੁਰਾ ਪਰਿਵਾਰ ਨੇ ਜ਼ਹਿਰੀਲੀ ਚੀਜ਼ ਖਵਾ ਕੇ ਮਾਰਿਆ ਹੈ।  ਪੁਲਸ ਵੱਲੋਂ  ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ। 
 ਇਸ ਸਬੰਧੀ ਜਦੋਂ ਥਾਣਾ ਸਨੌਰ ਦੇ ਏ. ਐੈੱਸ. ਆਈ. ਸੁਰਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ  ਲਡ਼ਕੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ   ਛਾਪੇਮਾਰੀ ਜਾਰੀ ਹੈ। 
 


Related News