ਕਪੂਰਥਲਾ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਤੰਗ ਚੜ੍ਹਾਉਂਦਾ ਮੌਤ ਦੇ ਮੂੰਹ ’ਚ ਗਿਆ 15 ਸਾਲਾ ਮੁੰਡਾ

Sunday, Jan 02, 2022 - 06:27 PM (IST)

ਕਪੂਰਥਲਾ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਤੰਗ ਚੜ੍ਹਾਉਂਦਾ ਮੌਤ ਦੇ ਮੂੰਹ ’ਚ ਗਿਆ 15 ਸਾਲਾ ਮੁੰਡਾ

ਕਪੂਰਥਲਾ (ਰਜਿੰਦਰ ਕੁਮਾਰ) : ਕਪੂਰਥਲਾ ਦੇ ਪਿੰਡ ਉੱਚਾ ਬੇਟ ਵਿਚ 15 ਸਾਲਾ ਮੁੰਡੇ ਦੀ ਪਤੰਗਬਾਜ਼ੀ ਕਰਦੇ ਸਮੇਂ ਛੱਤ ਤੋਂ ਹੇਠਾਂ ਡਿੱਗਣ ਕਾਰਣ ਮੌਤ ਹੋ ਗਈ। ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਸ਼ਨਦੀਪ ਸਿੰਘ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਦੀ ਮੌਤ ਤੋਂ ਬਾਅਦ ਉਹ ਹੀ ਜਸ਼ਨਦੀਪ ਦਾ ਪਾਲਣ ਪੋਸ਼ਣ ਕਰ ਰਹੇ ਸਨ ਅਤੇ ਉਸਦੇ ਭਵਿੱਖ ਨੂੰ ਲੈਕੇ ਅਨੇਕ ਸੁਫ਼ਨੇ ਸੰਜੋਈ ਬੈਠੇ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਟਨਾ ਸੰਬੰਧੀ ਮ੍ਰਿਤਕ ਦੀ ਦਾਦੀ ਮਾਂ ਨੇ ਦੱਸਿਆ ਕਿ ਉਹ ਕਦੇ-ਕਦੇ ਪਤੰਗ ਚੜ੍ਹਾਉਣ ਲਈ ਛੱਤ ’ਤੇ ਚੜ੍ਹ ਜਾਂਦਾ ਸੀ ਪਰ ਅੱਜ ਇਹ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਧੀ ਨੇ ਲਿਆ ਫਾਹਾ, ਰੋਂਦਾ ਪਿਓ ਬੋਲਿਆ ‘ਦਾਜ ’ਚ ਮੰਗ ਕੇ ਲਈ ਮਰਸੀਡੀਜ਼, ਫਿਰ ਵੀ ਨਾ ਭਰਿਆ ਢਿੱਡ’

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਜਸ਼ਨਦੀਪ ਨੂੰ ਉਨ੍ਹਾਂ ਵਲੋਂ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ  ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਜੋ ਅਜਿਹੀ ਘਟਨਾ ਫਿਰ ਨਾ ਵਾਪਰੇ।

ਇਹ ਵੀ ਪੜ੍ਹੋ : ਚੜ੍ਹਦੇ ਸਾਲ ਦੋ ਪਰਿਵਾਰਾਂ ’ਚ ਵਿਛੇ ਸੱਥਰ, ਛੁੱਟੀ ’ਤੇ ਆਏ ਫੌਜੀ ਸਣੇ ਦੋ ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News