ਬਜ਼ੁਰਗ ਦੀ ਛੱਤ ਤੋਂ ਡਿੱਗਣ ਨਾਲ ਮੌਤ

02/23/2018 3:46:12 AM

ਅਬੋਹਰ, (ਸੁਨੀਲ)- ਆਰੀਆ ਨਗਰ ਵਿਚ ਬੀਤੀ ਰਾਤ ਇਕ ਬਜ਼ੁਰਗ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ, ਜਿਸਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 58 ਸਾਲਾ ਦੀਵਾਨ ਪੁੱਤਰ ਜੁਗਲ ਕਿਸ਼ੋਰ ਬੀਤੀ ਰਾਤ ਛੱਤ 'ਤੇ ਸੁੱਤਾ ਪਿਆ ਸੀ ਕਿ ਅਚਾਨਕ ਦੇਰ ਰਾਤ ਛੱਤ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਾਮਲੇ ਦੀ ਜਾਂਚ ਥਾਣਾ ਨੰਬਰ 2 ਦੇ ਸਹਾਇਕ ਸਬ ਇੰਸਪੈਕਟਰ ਕਰ ਰਹੇ ਹਨ। 


Related News