''ਤੁਹਾਡਾ ਮੁੰਡਾ ਨਸ਼ੇ ਨਾਲ ਫੜ੍ਹਿਆ ਗਿਐ, ਦੱਸੋ ਕੀ ਕਰਨਾ...?'', ਜਾਅਲੀ ਪੁਲਸ ਅਫ਼ਸਰਾਂ ਨੇ ਲੱਭਿਆ ਠੱਗੀ ਦਾ ਤਰੀਕਾ

Thursday, May 22, 2025 - 02:29 PM (IST)

''ਤੁਹਾਡਾ ਮੁੰਡਾ ਨਸ਼ੇ ਨਾਲ ਫੜ੍ਹਿਆ ਗਿਐ, ਦੱਸੋ ਕੀ ਕਰਨਾ...?'', ਜਾਅਲੀ ਪੁਲਸ ਅਫ਼ਸਰਾਂ ਨੇ ਲੱਭਿਆ ਠੱਗੀ ਦਾ ਤਰੀਕਾ

ਮੁੱਲਾਂਪੁਰ ਦਾਖਾ (ਕਾਲੀਆ)- ਤੁਹਾਡੇ ਕਿਸੇ ਵੀ ਮੋਬਾਈਲ ਫ਼ੋਨ 'ਤੇ ਜਾਅਲੀ ਪੁਲਸ ਅਧਿਕਾਰੀ ਬਣ ਕੇ ਕਦੇ ਵੀ ਕਾਲ ਆ ਸਕਦੀ ਹੈ ਕਿ, "ਤੁਹਾਡਾ ਲੜਕਾ ਨਸ਼ੀਲੀਆਂ ਗੋਲ਼ੀਆਂ ਸਮੇਤ ਆਪਣੇ ਸਾਥੀਆਂ ਨਾਲ ਫੜਿਆ ਗਿਆ ਹੈ। ਦੱਸੋ ਕੀ ਕਰਨਾ..? ਮਾਮਲਾ ਇੱਥੇ ਹੀ ਨਿਬੇੜਨਾ ਹੈ ਜਾਂ ਫਿਰ ਥਾਣੇ ਲਿਜਾ ਕੇ ਪਰਚਾ ਦੇ ਦਈਏ..?" ਇਹੋ ਜਿਹੀਆਂ ਫੇਕ ਕਾਲਾਂ ਦਾ ਸਿਲਸਿਲਾ ਬੜੇ ਜ਼ੋਰਾਂ-ਸ਼ੋਰਾਂ ਨਾਲ ਨੌਸਰਬਾਜਾਂ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕੇ ਅਤੇ ਕਈਆਂ ਨੂੰ ਇਨ੍ਹਾਂ ਨੇ ਬਣਾਇਆ ਵੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਮਾਨ ਸਰਕਾਰ ਨੇ ਦਿੱਤਾ ਤੋਹਫ਼ਾ

ਇਸੇ ਤਰ੍ਹਾਂ ਦੀ ਕਾਲ ਅੱਜ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੰਡਿਆਣੀ ਨੂੰ ਮੋਬਾਈਲ ਨੰਬਰ 92798-14858 ਤੋਂ ਆਈ ਅਤੇ ਹੈਲੋ ਕਰਦਿਆਂ ਹੀ ਏ.ਐੱਸ.ਆਈ ਭੁਪਿੰਦਰ ਸਿੰਘ ਬੋਲ ਰਿਹਾ ਹਾਂ, ਤੁਹਾਡਾ ਲੜਕਾ ਅੱਜ ਆਪਣੇ ਦੋਸਤਾਂ ਨਾਲ ਨਸ਼ੀਲੀਆਂ ਗੋਲੀਆਂ ਨਾਲ ਫੜਿਆ ਗਿਆ ਹੈ। ਹੁਣ ਤੁਸੀਂ ਦੱਸੋ ਕੀ ਕਰਨਾ ਹੈ..? ਮਾਮਲਾ ਇੱਥੇ ਹੀ ਨਿਬੇੜਨਾ ਹੈ ਕਿ ਥਾਣੇ ਲਿਜਾਕੇ ਪਰਚਾ ਦਰਜ ਕਰ ਦਈਏ..? ਫਿਰ ਕਿਹਾ ਕਿ ਗੱਲ ਕਰੋ ਥਾਣਾ ਮੁਖੀ ਐੱਸ.ਐੱਚ.ਓ ਨਾਲ..! ਕਾਲ ਸੁਣਨ ਵਾਲਾ ਬਲਜਿੰਦਰ ਸਿੰਘ ਅਤੇ ਉਸ ਦੀ ਪਤਨੀ ਇਕਦਮ ਘਬਰਾ ਗਏ ਅਤੇ ਝੱਟਪੱਟ ਹੀ ਆਪਣੇ ਸਕੂਲ ਗਏ ਬੱਚੇ ਨੂੰ ਸਕੂਲ ਕਾਲ ਕਰਕੇ ਮੈਨੇਜਮੈਂਟ ਤੋਂ ਪੁੱਛਿਆ ਗਿਆ ਕਿ ਬੱਚਾ ਸਕੂਲ ਨਹੀਂ ਪੁੱਜਾ ਤਾਂ ਉਨ੍ਹਾਂ ਨੂੰ ਅੱਗੋਂ ਜਵਾਬ ਮਿਲਿਆ ਕਿ ਤੁਹਾਡਾ ਬੱਚਾ ਤਾਂ ਸਕੂਲ ਵਿਚ ਪੇਪਰ ਦੇ ਰਿਹਾ ਹੈ ਤਾਂ ਮਾਂ ਪਿਓ ਦੇ ਸਾਹ ਵਿੱਚ ਸਾਹ ਆਇਆ। ਬਲਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਅਖਬਾਰ ਵਿਚ ਨੌਸਰਬਾਜਾਂ ਦੀਆਂ ਖਬਰਾਂ ਅਕਸਰ ਪੜਦਾ ਰਹਿੰਦਾ ਸੀ ਅਤੇ ਮੈਂ ਫਿਰ ਵੀ ਡਰ ਗਿਆ ਅਤੇ ਝੱਟਪਟ ਆਪਣੇ ਬੱਚੇ ਬਾਰੇ ਪਤਾ ਕਰ ਲਿਆ। ਜੇਕਰ ਮੇਰੀ ਜਗ੍ਹਾ ਕੋਈ ਹੋਰ ਵਿਅਕਤੀ ਹੁੰਦਾ ਤਾਂ ਇਹਨਾਂ ਨੌਸਰਬਾਜਾਂ ਨੇ ਉਸ ਨੂੰ ਚਿੱਟੇ ਦਿਨ ਬੇਖੌਫ ਹੋ ਕੇ ਲੁੱਟ ਲੈਣਾ ਸੀ । 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ 'ਪੰਜਾਬ ਵਿਰੋਧੀ' ਫ਼ੈਸਲਾ! ਨਹੀਂ ਹੋਣ ਦਿਆਂਗੇ ਲਾਗੂ: CM ਮਾਨ

ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹੋ ਜਿਹੀਆਂ ਫੇਕ ਕਾਲਾਂ ਤੋਂ ਡਰਨ ਦੀ ਲੋੜ ਨਹੀਂ ਬਲਕਿ ਪੁਲਸ ਨੂੰ ਸੂਚਿਤ ਕਰਨ ਦੀ ਲੋੜ ਹੈ। ਇਸ ਲਈ 112 'ਤੇ ਕਾਲ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿਓ । ਜੇਕਰ ਤੁਹਾਡੇ ਨਾਲ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਸੰਜਮ ਵਰਤ ਕੇ ਪਹਿਲਾਂ ਬੱਚੇ ਬਾਰੇ ਪਤਾ ਕਰੋ ਅਤੇ ਸਬੰਧਿਤ ਥਾਣੇ ਨੂੰ ਸੂਚਿਤ ਕਰੋ ਤਾਂ ਜੋ ਇਨ੍ਹਾਂ ਨੌਸਰਬਾਜ਼ਾਂ ਦੇ ਸ਼ਿਕਾਰ ਬਨਣ ਤੋਂ ਬਚ ਸਕੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News