ਨਕਲੀ ਨੋਟਾਂ ਦੇ ਧੰਦੇ ਦਾ ਪਰਦਾਫਾਸ਼, ਗ੍ਰਿਫਤਾਰ ਸਰਗਨਾ ਨੇ ਕੀਤੇ ਖੁਲਾਸੇ

Sunday, Nov 04, 2018 - 11:37 AM (IST)

ਨਕਲੀ ਨੋਟਾਂ ਦੇ ਧੰਦੇ ਦਾ ਪਰਦਾਫਾਸ਼, ਗ੍ਰਿਫਤਾਰ ਸਰਗਨਾ ਨੇ ਕੀਤੇ ਖੁਲਾਸੇ

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ 'ਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਸ ਨੇ ਇਕ ਵਿਅਕਤੀ ਨੂੰ 40 ਹਜ਼ਾਰ ਰੁਪਏ ਦੇ ਜਾਲੀ ਨੋਟਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਪਵਨਜੀਤ ਨੇ ਦੱਸਿਆ ਕਿ ਉਕਤ ਦੋਸ਼ੀ ਆਪਣੇ ਸਾਥੀ ਸਮੇਤ ਕਾਰ 'ਚ ਸਵਾਰ ਹੋ ਕੇ ਜਾ ਰਿਹਾ ਸੀ, ਜਿਸ ਨੂੰ ਨਾਕੇਬੰਦੀ ਦੌਰਾਨ ਤਲਾਸ਼ੀ ਲਈ ਰੋਕਿਆ ਗਿਆ ਤਾਂ ਉਕਤ ਵਿਅਕਤੀ ਕੋਲੋਂ 40 ਹਜ਼ਾਰ ਰੁਪਏ ਦੀ ਜਾਅਲੀ ਨਕਦੀ, ਨੋਟ ਛਾਪਣ ਲਈ ਵਰਤੀ ਜਾਂਦੀ ਸਿਆਹੀ, ਇਕ ਪ੍ਰਿੰਟਰ ਤੇ ਇਕ ਖਿਲੌਣਾ ਪਿਸਤੌਲ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਦੂਜਾ ਸਾਥੀ ਧਰਮਿੰਦਰ ਪਾਲ ਭੱਜਣ 'ਚ ਕਾਮਯਾਬ ਹੋ ਗਿਆ ਪਰ ਪ੍ਰਿਤਪਾਲ ਨਾਂ ਦਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਦੋਸ਼ੀ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ 'ਤੇ ਖੁਲਾਸਾ ਹੋਇਆ ਕਿ ਉਸ ਦੇ ਗਿਰੋਹ 'ਚ ਕੁੱਲ 4 ਲੋਕ ਸ਼ਾਮਲ ਹਨ, ਜਿਨ੍ਹਾਂ 'ਚੋਂ ਸਮਾਈਲੀ ਨਾਂ ਦੀ ਮਹਿਲਾ ਵੀ ਸ਼ਾਮਲ ਹੈ। ਪੁਲਸ ਵਲੋਂ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।


Related News