ਜਾਅਲੀ ਦਸਤਾਵੇਜਾਂ ਦੇ ਅਧਾਰ ''ਤੇ ਹੋਈ ਰਜਿਸਟਰੀ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਕੀਤੀ ਮੰਗ

11/16/2017 5:10:04 PM

ਚੌਕ ਮਹਿਤਾ (ਕੈਪਟਨ) - ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਗਲਤ ਦਸਤਾਵੇਜਾਂ ਦੇ ਅਧਾਰ 'ਤੇ ਹੋਈ ਰਜਿਸਟਰੀ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਪਿੰਡ ਵਾਸੀਆਂ ਵਲੋਂ ਪੁਰਜੋਰ ਮੰਗ ਕੀਤੀ ਜਾ ਰਹੀ ਹੈ।
ਸ਼ਿਕਾਇਤ ਕਰਤਾ ਜੋਰਾਵਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਬਜੀਤ ਸਿੰਘ ਸ਼ੱਬਾ (ਪ੍ਰਧਾਨ) ਪੁੱਤਰ ਜਰਨੈਲ ਸਿੰਘ ਵਾਸੀ ਰਾਮਦੀਵਾਲੀ ਹਾਲ ਵਾਸੀ ਚੌਕ ਮਹਿਤਾ ਨੇ ਇਕ ਫਰਜੀ ਵਿਅਕਤੀ ਨੂੰ ਈਸ਼ਰ ਸਿੰਘ ਵਜੋਂ ਖੜਾ ਕਰ ਕੇ ਉਸ ਦੇ ਝੂਠੇ ਦਸਤਾਵੇਜ (ਆਧਾਰ ਕਾਰਡ ਤੇ ਪੈਨ ਕਾਰਡ) ਬਣਵਾ ਕੇ ਪਿੰਡ ਮਹਿਤਾ ਦਾ ਰਕਬਾ ਖਸਰਾ ਨੰਬਰ 43\14\3\=0-10 ਖਤੋਨੀ ਨੰਬਰ 183\297 ਦਾ ਹਕੀਕੀ ਮਾਲਕ ਦਰਸਾ ਕੇ ਬੀਤੇ 1 ਨਵੰਬਰ ਨੂੰ ਆਪਣੀ ਪਤਨੀ ਲਖਵਿੰਦਰ ਕੌਰ ਦੇ ਨਾਂ 10 ਮਰਲੇ ਦੇ ਪਲਾਂਟ ਦੀ ਗਲਤ ਰਜਿਸਟਰੀ ਕਰਵਾਈ ਹੈ।
ਇੱਥੇ ਨੰਬਰਦਾਰ ਮੋਹਣ ਸਿੰਘ ਨੇ ਸਪੱਸ਼ਟ ਕੀਤਾ ਕਿ ਰਜਿਸਟਰੀ ਸਰਾਸਰ ਗਲਤ ਹੈ, ਇੱਕਤਰ ਹੋਏ ਜਥੇਦਾਰ ਮਹਿੰਦਰ ਸਿੰਘ, ਜਥੇ. ਜਗੀਰ ਸਿੰਘ, ਬਲਵਿੰਦਰ ਸਿੰਘ ਸ਼ਾਹ, ਰਣਜੀਤ ਸਿੰਘ ਗੱਖਾ, ਸੁਖਦੇਵ ਸਿੰਘ ਪੰਚ, ਤਰਲੋਕ ਸਿੰਘ, ਅਜੀਤ ਸਿੰਘ ਜੀਤਾ, ਚਰਨ ਸਿੰਘ, ਸੰਤਾ ਸਿੰਘ ਤੇ ਗੁਰਵੇਲ ਸਿੰਘ ਆਦਿ ਪਿੰਡ ਵਾਸੀਆਂ ਨੇ ਇਸ ਮਾਮਲੇ ਵਿਰੁੱਧ ਡਿਪਟੀ ਕਮਿਸ਼ਨਰ (ਅੰਮ੍ਰਿਤਸਰ) ਕੋਲੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਅਸਲ ਮਾਲਕ ਦੀ ਹੋ ਚੁੱਕੀ ਹੈ ਮੌਤ  
ਜੋਰਾਵਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਦੇ ਅਸਲ ਮਾਲਕ ਈਸ਼ਰ ਸਿੰਘ ਦੀ ਲੰਬਾ ਅਰਸਾ ਪਹਿਲਾਂ ਮਲੇਸ਼ੀਆ 'ਚ ਮੌਤ ਹੋ ਚੁੱਕੀ ਹੈ। ਈਸ਼ਰ ਸਿੰਘ ਸਾਡਾ ਪੁਸ਼ਤਾਨੀ ਪਰਿਵਾਰਕ ਮੈਂਬਰ ਹੋਣ ਕਾਰਨ ਇਹ ਜ਼ਮੀਨ ਸਾਡੇ ਕਬਜ਼ੇ ਹੇਠ ਹੈ।8 ਨਵੰਬਰ ਨੂੰ ਐੱਸ. ਡੀ. ਐੱਮ. ਬਾਬਾ ਬਕਾਲਾ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਸੀ, ਜਿਸ ਦਾ ਡਾਇਰੀ ਨੰਬਰ 2800 ਹੈ।
ਰਜਿਸਟਰੀ, ਦਸਤਾਵੇਜ ਬਿਲਕੁੱਲ ਦਰੁਸਤ
ਇਸ ਸਬੰਧੀ ਦੂਜੀ ਧਿਰ ਸਰਬਜੀਤ ਸਿੰਘ ਸ਼ੱਬਾ ਦਾ ਪੱਖ ਜਾਨਣ ਤੇ ਉਨ੍ਹਾਂ ਦੱਸਿਆ ਕਿ ਈਸ਼ਰ ਸਿੰਘ ਨੇ ਖੁਦ ਆਪ ਰਜਿਸਟਰੀ ਕਰਵਾਈ ਹੈ, ਦਸਤਾਵੇਜ ਬਿਲਕੁੱਲ ਦਰੁਸਤ ਹਨ।                    
ਕੀ ਕਹਿੰਦੇ ਹਨ ਐੱਸ. ਡੀ. ਐੱਮ ਬਾਬਾ ਬਾਕਾਲਾ 
ਐੱਸ.ਡੀ.ਐੱਮ. ਬਾਬਾ ਬਕਾਲਾ ਅਰਵਿੰਦਰ ਅਰੋੜਾ ਨੇ ਕਿਹਾ ਕਿ ਕਾਰਵਾਈ ਕਰਨ ਲਈ ਤਹਿਸੀਲਦਾਰ ਬਾਬਾ ਬਕਾਲਾ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।  
ਮਾਮਲਾ ਡੀ. ਸੀ. (ਅੰਮ੍ਰਿਤਸਰ) ਦੇ ਧਿਆਨ ਹਿੱਤ ਲਿਆਂਦਾ ਜਾਵੇਗਾ। 
ਤਹਿਸੀਲਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਉੱਕਤ ਰਜਿਸਟਰੀ ਨੰਬਰਦਾਰ ਮੋਹਣ ਸਿੰਘ ਵਲੋਂ ਤਸਦੀਕ ਕਰਨ 'ਤੇ ਕੀਤੀ ਗਈ ਹੈ, ਕਸਬਾ ਮਹਿਤਾ ਦੇ ਕਰੀਬ 7 ਮੋਹਤਬਰ ਵਿਅਕਤੀਆਂ ਤਜਿੰਦਰਪਾਲ ਸਿੰਘ ਪੰਚ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਪਰਮਜੀਤ ਸਿੰਘ ਸਾਬਕਾ ਮੈਂਬਰ, ਅਸ਼ੋਕ ਕੁਮਾਰ ਜੌੜਾ, ਗੁਰਨਾਮ ਸਿੰਘ ਤੇ ਅਸ਼ੋਕ ਕੁਮਾਰ ਵੱਲੋਂ ਈਸ਼ਰ ਸਿੰਘ ਦੇ ਦਰੁਸਤ ਹੋਣ ਬਾਰੇ ਤਸਦੀਕ ਕੀਤਾ ਗਿਆ ਹੈ।ਇਹ ਮਾਮਲਾ ਅਗਲੀ ਕਾਰਵਾਈ ਲਈ ਡੀ. ਸੀ. (ਅੰਮ੍ਰਿਤਸਰ) ਦੇ ਧਿਆਨ ਹਿੱਤ ਲਿਆਂਦਾ ਜਾਵੇਗਾ। 
ਦੋਸ਼ੀ ਪਾਏ ਜਾਣ ਤੇ ਹੋਵੇਗੀ ਕਾਰਵਾਈ - ਡੀ. ਸੀ.
ਡੀ. ਸੀ. ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News