ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ ਮਾਮਲੇ 'ਚ ਹਰਿਆਣਾ ਤੋਂ ਵੀ ਪੱਛੜਿਆ ਸੂਬਾ

07/25/2023 12:00:20 PM

ਚੰਡੀਗੜ੍ਹ : ਪੰਜਾਬ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਤੇਜ਼ੀ ਨਾਲ ਹੇਠਾਂ ਖ਼ਿਸਕਦਾ ਜਾ ਰਿਹਾ ਹੈ। ਜੇਕਰ ਸਾਲ 1981 ਦੀ ਗੱਲ ਕਰੀਏ ਤਾਂ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਪੰਜਾਬ ਦੇਸ਼ ਦਾ ਨੰਬਰ ਵਨ ਸੂਬਾ ਸੀ, ਜੋ ਕਿ ਹੁਣ ਖ਼ਿਸਕ ਕੇ 18ਵੇਂ ਸਥਾਨ 'ਤੇ ਆ ਗਿਆ ਹੈ। ਉੱਥੇ ਹੀ ਬਿਹਾਰ ਲਗਾਤਾਰ ਸਭ ਤੋਂ ਪਿੱਛੜੇ ਸੂਬਿਆਂ 'ਚ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਭਾਰੀ ਮੀਂਹ ਦੌਰਾਨ ਪਾਣੀ 'ਚ ਫਸੀ ਬੱਚਿਆਂ ਨਾਲ ਭਰੀ ਸਕੂਲੀ ਵੈਨ, ਤਸਵੀਰਾਂ 'ਚ ਦੇਖੋ ਕਿਵੇਂ ਲਾਉਣੇ ਪਏ ਧੱਕੇ

ਦਰਅਸਲ ਕੇਂਦਰ ਨੇ ਸੋਮਵਾਰ ਨੂੰ ਦੇਸ਼ ਦੇ 33 ਸੂਬਿਆਂ ਅਤੇ ਯੂ. ਟੀ. ਦੇ ਪ੍ਰਤੀ ਵਿਅਕਤੀ ਆਮਦਨ ਦੇ ਸਲਾਨਾ ਅੰਕੜੇ ਜਾਰੀ ਕੀਤੇ। ਪੰਜਾਬ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਤੋਂ ਵੀ ਪੱਛੜ ਗਿਆ ਹੈ। ਚੰਡੀਗੜ੍ਹ ਤੋਂ ਤਾਂ ਦੁੱਗਣੇ ਦਾ ਅੰਤਰ ਹੈ।

ਇਹ ਵੀ ਪੜ੍ਹੋ : ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ

ਪੰਜਾਬ ਦੇ ਦੋਵੇਂ ਗੁਆਂਢੀ ਸੂਬੇ ਅਤੇ ਯੂ. ਟੀ. ਚੰਡੀਗੜ੍ਹ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ 2 ਲੱਖ ਦਾ ਅੰਕੜਾ 2021-22 'ਚ ਹੀ ਪਾਰ ਕਰ ਚੁੱਕੇ ਸਨ, ਜਦੋਂ ਕਿ ਪੰਜਾਬ ਅਜੇ ਵੀ 1.73 ਲੱਖ ਤੱਕ ਹੀ ਪਹੁੰਚਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਸ ਹਿਸਾਬ ਨਾਲ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਵੱਧ ਰਹੀ ਹੈ, ਉਸ ਹਿਸਾਬ ਨਾਲ ਪੰਜਾਬ ਅਗਲੇ 2-3 ਸਾਲਾਂ 'ਚ ਵੀ 2 ਲੱਖ ਦਾ ਅੰਕੜਾ ਪਾਰ ਨਹੀਂ ਕਰ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News