ਕਪੂਰਥਲਾ ’ਚ ਪੀਣ ਵਾਲੇ ਪਾਣੀ ਦਾ ਕਾਰੋਬਾਰ ਕਰਨ ਵਾਲੀ ਫੈਕਟਰੀ ਸੀਲ

Tuesday, Jan 31, 2023 - 03:45 PM (IST)

ਕਪੂਰਥਲਾ ’ਚ ਪੀਣ ਵਾਲੇ ਪਾਣੀ ਦਾ ਕਾਰੋਬਾਰ ਕਰਨ ਵਾਲੀ ਫੈਕਟਰੀ ਸੀਲ

ਕਪੂਰਥਲਾ (ਮਹਾਜਨ) : ਕਮਿਸ਼ਨਰ ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਅਭਿਨਵ ਤ੍ਰਿਖਾ (ਆਈ. ਏ. ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਪੂਰਥਲਾ ਦੀ ਟੀਮ ਨੇ ਕਾਂਜਲੀ ਰੋਡ ਨੇੜੇ ਚੂਹੜਵਾਲ ਚੁੰਗੀ, ਕਪੂਰਥਲਾ ਸ਼ਹਿਰ ਵਿਖੇ ਸਥਿਤ ਇਕ ਫੈਕਟਰੀ ਮੈਸਰਜ਼ ਅੰਮ੍ਰਿਤ ਬੇਵਜ਼ਜ ਨੂੰ ਸੀਲ ਕਰ ਦਿੱਤਾ, ਜੋ ਕਿ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਕਾਰੋਬਾਰ ਬਿਨਾਂ ਬੀ. ਆਈ. ਐੱਸ. ਸਰਟੀਫਿਕੇਟ ਤੇ ਐੱਫ. ਐੱਸ. ਐੱਸ. ਏ. ਆਈ. ਲਾਇਸੰਸ ਤੋਂ ਕਰ ਰਹੀ ਸੀ। ਉਕਤ ਟੀਮ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ ਵੱਲੋਂ ਕੀਤੀ ਗਈ, ਜਿਸ ’ਚ ਮੁਕੁਲ ਗਿੱਲ, ਫੂਡ ਸੇਫਟੀ ਅਫਸਰ, ਕਪੂਰਥਲਾ ਵੀ ਸ਼ਾਮਲ ਸਨ। ਇਸ ਮੌਕੇ ’ਤੇ ਪੈਕ ਕੀਤੇ ਪੀਣ ਵਾਲੇ ਪਾਣੀ ਦੇ 265 ਡੱਬੇ ਹਰ ਇਕ ’ਚ 200 ਮਿਲੀਲਿਟਰ ਦੇ 24 ਕੱਪ, 4500 ਖਾਲੀ ਸਮੱਗਰੀ ’ਚੋਂ 11 ਖਾਲੀ ਕੇਸ, ਭਾਵ ਪੈਕ ਕੀਤੇ ਜਾਣ ਵਾਲੇ ਕੱਪ, ਪੈਕਿੰਗ ’ਚ ਵਰਤੇ ਜਾਣ ਵਾਲੇ ਹੋਰ ਸਾਮਾਨ ਸਮੇਤ ਪਾਈ ਦੀ ਪੈਕਿੰਗ ਲਈ 2 ਮਸ਼ੀਨਾਂ ਮੌਜੂਦ ਸਨ। ਸੀਲਿੰਗ ਟੀਮ ਵੱਲੋਂ ਪੈਕ ਕੀਤੇ ਪੀਣ ਵਾਲੇ ਪਾਣੀ ਦਾ ਇਕ ਸੈਂਪਲ ਲੈਣ ਤੋਂ ਬਾਅਦ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ। ਫਰਮ ਦੇ ਮਾਲਕ ਪੰਕਜ ਤ੍ਰੇਹਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸੀਲ ਨਾਲ ਛੇੜਛਾੜ ਨਾ ਕਰਨ ਅਤੇ ਬੀ. ਆਈ. ਐੱਸ. ਸਰਟੀਫਿਕੇਟ ਤੇ ਐੱਫ. ਐੱਸ. ਐੱਸ. ਏ. ਆਈ. ਲਾਇਸੰਸ ਪ੍ਰਾਪਤ ਕੀਤੇ ਬਿਨਾਂ ਕਾਰੋਬਾਰ ਸ਼ੁਰੂ ਨਾ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦੇ ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਫੋਕੇ : ਨਿਮਿਸ਼ਾ ਮਹਿਤਾ

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2011 ਦੇ ਪ੍ਰੋਹਿਬਿਸਨ ਐਂਡ ਰਿਸਟ੍ਰਿਕਸ਼ਨ ਸੇਲ ਰੈਗੂਲੇਸ਼ਨਜ਼ ਦੇ ਰੈਗੂਲੇਸ਼ਨ 2.3.4 ਦੇ ਅਨੁਸਾਰ, ਕੋਈ ਵੀ ਬੀ. ਆਈ. ਐੱਸ. (ਬਿਊਰੋ ਆਫ ਇੰਡੀਅਨ ਸਟੈਂਡਰਡ) ਸਰਟੀਫਿਕੇਟ ਤੋਂ ਬਿਨਾਂ ਪੈਕ ਕੀਤੇ ਪੀਣ ਵਾਲੇ ਪਾਈ ਦਾ ਨਿਰਮਾਣ ਜਾਂ ਵਿਕਰੀ ਨਹੀਂ ਕਰ ਸਕਦਾ ਹੈ। ਟੀਮ ਨੇ ਸਾਰੇ 12 ਸੈਂਪਲ (ਜਿਵੇਂ ਕਿ ਦੁੱਧ, ਦੇਸੀ ਘਿਓ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗੁਡ਼, ਸ਼ੱਕਰ ਆਦਿ) ਲਏ। ਸਾਰੇ ਸੈਂਪਲ ਸਟੇਟ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਜਾਣਗੇ ਅਤੇ ਵਿਸ਼ਲੇਸ਼ਣ ਦੀ ਰਿਪੋਰਟ ਆਉਣ ’ਤੇ ਸਬੰਧਤ ਦੇ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਹ ਮੁਹਿੰਮ ਭਵਿੱਖ ’ਚ ਵੀ ਜਾਰੀ ਰੱਖੀ ਜਾਵੇਗੀ ਤਾਂ ਜੋ ਨਾਗਰਿਕਾਂ ਨੂੰ ਸ਼ੁੱਧ, ਮਿਲਾਵਟ ਰਹਿਤ ਅਤੇ ਸਿਹਤਮੰਦ ਭੋਜਨ ਮਿਲ ਸਕੇ।

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨਾਲ ਖਿੱਤੇ ’ਚ ਫਿਰਕੂ ਕੁੜੱਤਣ ਪੈਦਾ ਹੋ ਰਹੀ ਹੈ : ਹਰਸਿਮਰਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News