ਪੁੱਤਰਾਂ ਨਾਲ ਮਿਲ ਵਿਧਵਾ ਔਰਤ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ

06/20/2024 6:51:28 PM

ਮੁਕੇਰੀਆਂ (ਨਾਗਲਾ)- ਮੁਕੇਰੀਆਂ ਵਿਖੇ ਦੇਹ ਵਪਾਰ ਦਾ ਪਰਦਾਫ਼ਾਸ਼ ਕਰਦੇ ਹੋਏ ਵਿਧਵਾ ਔਰਤ ਨੂੰ ਦੋ ਪੁੱਤਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਕਮਰਿਆਂ ਵਿਚੋਂ ਬੈੱਡਾਂ 'ਤੇ ਇਤਰਾਜ਼ਯੋਗ ਹਾਲਾਤ ਵਿਚ ਜੋੜੇ ਵੀ ਪਾਏ ਗਏ ਹਨ। ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਐੱਸ. ਪੀ. ਅਪਰੇਸ਼ਨ ਨਵਨੀਤ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਵਿਪਨ ਕੁਮਾਰ ਦੀ ਅਗਵਾਈ ਹੇਠ ਮੁਕੇਰੀਆਂ ਪੁਲਸ ਨੇ ਇਕ ਵਿਧਵਾ ਔਰਤ ਜੋ ਆਪਣੇ 2 ਪੁੱਤਰਾਂ ਦੀ ਮਦਦ ਨਾਲ ਆਪਣੇ ਘਰ ਵਿਚ ਹੀ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ, ਨੂੰ ਆਪਣਾ ਜਿਸਮ ਵੇਚਣ ਆਈਆਂ ਔਰਤਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਰੇਲਵੇ ਕਰਾਸਿੰਗ ਨੇੜੇ ਵਾਰਡ ਨੰਬਰ 1 'ਚ ਵਿਧਵਾ ਰਵਿੰਦਰ ਕੌਰ ਪਤਨੀ ਅਜੀਤ ਸਿੰਘ ਆਪਣੇ ਲੜਕੇ ਹੀਰਾ ਸਿੰਘ ਅਤੇ ਭੁਪਿੰਦਰ ਸਿੰਘ ਨਾਲ ਮਿਲ ਕੇ ਆਪਣੇ ਘਰ ''ਚ ਬਾਹਰੋਂ ਔਰਤਾਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾ ਰਹੀ ਹੈ। ਅੱਜ ਵੀ ਇਸ ਧੰਦੇ ਲਈ ਬਾਹਰੋਂ ਕੁੜੀਆਂ ਅਤੇ ਔਰਤਾਂ ਲਿਆਏ ਹੋਏ ਹਨ। ਪੁਲਸ ਵੱਲੋਂ 2 ਮੁਲਾਜ਼ਮਾਂ ਦੀ ਮਦਦ ਨਾਲ ਔਰਤ ਰਵਿੰਦਰ ਕੌਰ ਨਾਲ ਸੌਦਾ ਤੈਅ ਕੀਤਾ ਗਿਆ। 

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਛਾਪੇਮਾਰੀ ਤੋਂ ਬਾਅਦ ਵੱਖ-ਵੱਖ ਕਮਰਿਆਂ 'ਚ ਬੈੱਡਾਂ 'ਤੇ ਤਿੰਨ ਔਰਤਾਂ ਅਤੇ ਮਰਦ ਇਤਰਾਜ਼ਯੋਗ ਹਾਲਾਤ 'ਚ ਮੌਜੂਦ ਸਨ। ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਲੜਕੇ, ਲੜਕੀਆਂ ਅਤੇ ਔਰਤਾਂ ਦੀ ਪਛਾਣ ਅੰਜਾਰ ਪੁੱਤਰ ਹਿਮਾਯੂਦੀਨ ਵਾਸੀ ਜਗਝੁੱਲਾ ਥਾਣਾ ਦੇਵਲਗੰਜ ਜ਼ਿਲ੍ਹਾ ਕਿਸ਼ਨਗੜ੍ਹ (ਬਿਹਾਰ) ਵਜੋਂ ਹੋਈ ਹੈ, ਜੋ ਇਸ ਸਮੇਂ ਧਰਮਪੁਰ ਮੁਹੱਲਾ ਦਸੂਹਾ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਪੂਜਾ ਪਤਨੀ ਹਨੂੰਮਾਨ ਵਾਸੀ ਉਬਮੋਹਾ ਥਾਣਾ ਜੁਗੀਆਂ ਜ਼ਿਲ੍ਹਾ ਗੋਰਖਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਹਰਗੋਵਿੰਦ ਨਗਰ ਨੇੜੇ ਟਰਾਂਸਪੋਰਟ ਨਗਰ ਪਠਾਨਕੋਟ ਬਾਈਪਾਸ ਜਲੰਧਰ, ਮਨਦੀਪ ਪੁੱਤਰੀ ਦਲਵੀਰ ਵਾਸੀ ਜਮਸ਼ੇਰ ਹਾਲ ਰਾਮਾ ਮੰਡੀ ਜਲੰਧਰ, ਸ਼ਿਵਾਲੀ ਪਤਨੀ ਹਰਜੀਤ ਸਿੰਘ ਵਾਸੀ ਜਮਸ਼ੇਰ ਹਾਲ ਰਾਮਾ ਮੰਡੀ ਜਲੰਧਰ ਦੇ ਰੂਪ ਵਿਚ ਹੋਈ ਹੈ। 

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਬਿੰਦਰ ਲੱਖਾ ਹੋਣਗੇ ਬਸਪਾ ਦੇ ਉਮੀਦਵਾਰ, ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਐੱਸ. ਆਈ. ਪ੍ਰੇਮਜੀਤ ਸਿੰਘ, ਏ. ਐੱਸ. ਆਈ. ਸ਼ਵਿੰਦਰਾ ਸਿੰਘ, ਹੈੱਡ ਕਾਂਸਟੇਬਲ ਸਪਨਾ, ਕਾਂਸਟੇਬਲ ਕਮਲਜੀਤ ਕੌਰ, ਗੁਰਕਰਨ ਸਿੰਘ, ਵਾਇਰਲੈਸ ਅਪਰੇਟਰ ਗੁਰਵਿੰਦਰ ਸਿੰਘ ਗੈਂਪੀ ਆਦਿ ਪੁਲਸ ਮੁਲਾਜ਼ਮ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News