ਨੌਜਵਾਨ ਕੋਲੋਂ ਚਰਸ ਬਰਾਮਦ

Sunday, Jan 07, 2018 - 12:59 AM (IST)

ਨੌਜਵਾਨ ਕੋਲੋਂ ਚਰਸ ਬਰਾਮਦ

ਜੁਗਿਆਲ,  (ਸ਼ਰਮਾ)-  ਸ਼ਾਹਪੁਰਕੰਢੀ ਪੁਲਸ ਦੇ ਥਾਣਾ ਮੁਖੀ ਕੇ. ਪੀ. ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਥਾਨਕ ਬੈਂਕ ਚੌਕ ਵਿਚ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ ਕਿ ਉਸ ਸਮੇਂ ਇਕ ਨੌਜਵਾਨ ਬੈਂਕ ਚੌਕ ਵੱਲ ਆ ਰਿਹਾ ਸੀ ਤੇ ਉਕਤ ਨੌਜਵਾਨ ਪੁਲਸ ਨੂੰ ਦੇਖ ਕੇ ਪਿੱਛੇ ਮੁੜਦੇ ਅਤੇ ਤੇਜ਼ੀ ਨਾਲ ਭੱਜਦੇ ਵੇਖਿਆ ਤਾਂ ਰੋਕ ਕੇ ਪੁੱਛਗਿੱਛ ਕੀਤੀ। ਜਦ ਪੁਲਸ ਪਾਰਟੀ ਨੇ ਉਕਤ ਨੌਜਵਾਨ ਦੀ ਤਲਾਸ਼ੀ ਲਈ, ਤਾਂ ਉਸ ਦੀ ਜੇਬ 'ਚੋਂ 10 ਗਰਾਮ ਚਰਸ ਬਰਾਮਦ ਹੋਈ।
ਮੁਲਜ਼ਮ ਦੀ ਪਛਾਣ ਰਵਿੰਦਰ ਕੁਮਾਰ ਨਿਵਾਸੀ ਕਾਲੋਨੀ ਸ਼ਾਹਪੁਰਕੰਢੀ ਵਜੋਂ ਹੋਈ ਹੈ। ਪੁੱਛਗਿਛ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਇਹ ਚਰਸ ਹਿਮਾਚਲ ਪ੍ਰਦੇਸ਼ ਦੇ ਭਦਰੋਆ ਛੰਨੀ ਤੋਂ ਲਿਆਂਦੀ ਹੈ, ਥਾਣਾ ਮੁਖੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਆਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News