ਲੋਕ ਸਭਾ ਚੋਣਾਂ: 12 ਰੁਪਏ ਤੋਂ ਮਹਿੰਗਾ ਸਮੋਸਾ ਤੇ 25 ਰੁਪਏ ਤੋਂ ਮਹਿੰਗੀ ਲੱਸੀ ਨਹੀਂ ਖਰੀਦ ਸਕਣਗੇ ਉਮੀਦਵਾਰ

04/04/2024 10:02:36 AM

ਚੰਡੀਗੜ੍ਹ (ਰੋਹਾਲ): ਪਹਿਲੀ ਜੂਨ ਨੂੰ ਚੰਡੀਗੜ੍ਹ ਲੋਕ ਸਭਾ ਸੀਟ ਲਈ ਚੋਣ ਹੋਵੇਗੀ। ਪ੍ਰਚਾਰ ਦੌਰਾਨ ਉਮੀਦਵਾਰ ਰੈਲੀਆਂ ਜਾਂ ਮੀਟਿੰਗਾਂ ਵਿਚ 10 ਰੁਪਏ ਤੋਂ ਵੱਧ ਕਿਰਾਏ ਦੀ ਕੁਰਸੀ ਦੀ ਵਰਤੋ ਨਹੀਂ ਕਰ ਸਕਣਗੇ। ਇਸੇ ਤਰ੍ਹਾਂ 12 ਰੁਪਏ ਤੋਂ ਵੱਧ ਮਹਿੰਗਾ ਸਮੋਸਾ ਤੇ 30 ਰੁਪਏ ਤੋਂ ਵੱਧ ਚਨੇ ਨਾਲ ਸਮੋਸਾ ਵੀ ਨਹੀਂ ਦੇ ਸਕਦੇ ਹਨ। ਰੈਲੀਆਂ ਤੇ ਮੀਟਿੰਗਾਂ ਵਿਚ ਕੋਲਡ ਡਰਿੰਕ ਅਤੇ ਲੱਸੀ ਤੱਕ ਦੇ ਰੇਟ ਤੈਅ ਕੀਤੇ ਗਏ ਹਨ। ਪ੍ਰਤੀ ਸਮਰਥਕ ਲੱਸੀ ਲਈ 25 ਰੁਪਏ ਹੀ ਖ਼ਰਚ ਕਰ ਸਕਣਗੇ। ਚੰਡੀਗੜ੍ਹ ਚੋਣ ਵਿਭਾਗ ਨੇ ਸਾਰੇ ਉਮੀਦਵਾਰਾਂ ਲਈ ਚੋਣ ਖ਼ਰਚੇ ਦੇ ਨਾਲ ਪ੍ਰਚਾਰ ਵਿਚ ਵਰਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਮੱਗਰੀ ਤੇ ਖਾਣ-ਪੀਣ ’ਤੇ ਹੋਣ ਵਾਲੇ ਖ਼ਰਚੇ ਲਈ ਇੱਕ-ਇੱਕ ਵਸਤੂ ਦਾ ਰੇਟ ਤੈਅ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਨਾਲ ਹੋਵੇਗਾ ਅਕਾਲੀ-ਭਾਜਪਾ ਦੇ 'ਫ੍ਰੈਂਡਲੀ ਮੈਚ' ਬਾਰੇ ਖ਼ੁਲਾਸਾ!

ਹਰ ਉਮੀਦਵਾਰ ਲਈ 75 ਲੱਖ ਰੁਪਏ ਦੇ ਚੋਣ ਖ਼ਰਚੇ ਦੀ ਸੀਮਾ ਹੈ, ਭਾਵੇਂ ਵੱਡੇ ਰਾਜਾਂ ਵਿਚ ਇਹ ਸੀਮਾ 90 ਲੱਖ ਹੈ। ਚੋਣ ਵਿਭਾਗ ਨੇ ਹਰ ਤਰ੍ਹਾਂ ਦੇ ਪ੍ਰਚਾਰ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਰੇਟ ਚਾਰਟ ਵੀ ਤੈਅ ਕਰ ਦਿੱਤਾ ਹੈ। 6 ਪੰਨਿਆਂ ਦੇ ਰੇਟ ਚਾਰਟ ’ਚ ਹਰ ਤਰ੍ਹਾਂ ਦੇ ਸਮਾਨ ਨੂੰ 18 ਸ਼੍ਰੇਣੀਆਂ ਵਿਚ ਰੱਖ ਕੇ 210 ਆਈਟਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਪ੍ਰਚਾਰ ਦੌਰਾਨ ਪੋਸਟਰਾਂ, ਬੈਨਰਾਂ, ਵਾਹਨਾਂ, ਟੀ.ਵੀ. ਸਕਰੀਨਾਂ ਤੋਂ ਲੈ ਕੇ ਕਲਾਕਾਰਾਂ, ਹਵਾਈ ਸਫ਼ਰ ਦੇ ਖਰਚੇ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਤੈਅ ਕੀਤੇ ਗਏ ਹਨ। ਚੋਣ ਨਤੀਜੇ ਆਉਣ ਦੇ ਇੱਕ ਮਹੀਨੇ ਦੇ ਅੰਦਰ ਉਮੀਦਵਾਰਾਂ ਨੂੰ ਰੇਟ ਲਿਸਟ ਹਿਸਾਬ ਨਾਲ ਹੀ ਆਪਣਾ ਖ਼ਰਚ ਵੇਰਵਾ ਦੇਣਾ ਹੋਵੇਗਾ।

52 ਸੀਟਰ ਬੱਸ ਲਈ ਰੋਜ਼ਾਨਾ 7 ਹਜ਼ਾਰ ਰੁਪਏ

ਉਮੀਦਵਾਰਾਂ ਦੇ ਯਾਤਰਾ ਖ਼ਰਚ ਦੀ ਗੱਲ ਕਰੀਏ ਤਾਂ 52 ਸੀਟਾਂ ਵਾਲੀ ਬੱਸ ਦਾ ਰੋਜ਼ਾਨਾ ਕਿਰਾਇਆ 7,000 ਰੁਪਏ ਪ੍ਰਤੀ ਦਿਨ, ਬਾਹਰੋਂ ਆਉਣ ਵਾਲੇ ਨੇਤਾਵਾਂ ਨੂੰ ਠਹਿਰਾਉਣ ਲਈ 4200 ਰੁਪਏ, ਸਿੰਗਲ ਬੈੱਡ ਰੂਮ ਲਈ 800 ਤੇ ਪ੍ਰਚਾਰ ਵਿਚ ਸਟੇਸ਼ਨਰੀ ਦੇ ਰੇਟ ਵੀ ਤੈਅ ਕੀਤੇ ਗਏ ਹਨ। 4 ਜੀ.ਬੀ. ਦੀ ਪੈੱਨ ਡਰਾਈਵ ਖਰੀਦਣ ਲਈ 300, 128 ਜੀ.ਬੀ. ਦੀ ਪੈੱਨ ਡਰਾਈਵ 750 ਰੁਪਏ ਤੋਂ ਮਹਿੰਗੀ ਨਹੀਂ ਹੋਣੀ ਚਾਹੀਦੀ। ਸਭ ਤੋਂ ਵੱਡਾ ਹਾਰ 32 ਰੁਪਏ ਤੱਕ ਹੋਣਾ ਚਾਹੀਦਾ ਹੈ। ਸਨਮਾਨਿਤ ਕਰਨ ਲਈ ਦਿੱਤੀ ਜਾਣ ਵਾਲੀ ਕਿਰਪਾਨ 500 ਰੁਪਏ ਤੇ ਸਿਰੋਪਾ ਖਰੀਦਣ ਲਈ 150 ਰੁਪਏ ਤੋਂ ਵੱਧ ਖਰਚ ਨਹੀਂ ਕੀਤਾ ਜਾ ਸਕਦਾ। ਹੈਲੀਕਾਪਟਰ ਅਤੇ ਚੋਪਰ ਦਾ ਕਿਰਾਇਆ ਉਹੀ ਰਹੇਗਾ ਜੋ ਡੀ.ਜੀ.ਸੀ.ਏ. ਵੱਲੋਂ ਤੈਅ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਕਲਯੁੱਗੀ ਪੁੱਤ ਵੱਲੋਂ ਮਾਂ, ਭਰਜਾਈ ਤੇ ਢਾਈ ਸਾਲਾ ਭਤੀਜੇ ਦਾ ਬੇਰਹਿਮੀ ਨਾਲ ਕਤਲ

ਰੇਟ ਚਾਰਟ ’ਤੇ ਇਕ ਨਜ਼ਰ

ਡਿਸਪੋਜ਼ੇਬਲ ਗਲਾਸ - 2 ਰੁਪਏ

ਬ੍ਰੈੱਡ ਪਕੌੜਾ - 20 ਰੁਪਏ

ਛੋਲੇ ਭਟੂਰੇ - 50 ਰੁਪਏ

ਕੋਫੀ- 20 ਰੁਪਏ

ਮੱਠੀ- 5 ਰੁਪਏ

ਚਾਹ- 10 ਰੁਪਏ

ਪਨੀਰ ਪਕੌੜਾ - 20 ਰੁਪਏ

ਪਰੌਂਠਾ - 25 ਰੁਪਏ

ਕਮਿਊਨਿਟੀ ਸੈਂਟਰ ਛੋਟਾ - 5 ਹਜ਼ਾਰ

ਵੱਡਾ ਕਮਿਊਨਿਟੀ ਸੈਂਟਰ - 10 ਹਜ਼ਾਰ

ਰਾਗੀ- 1500 ਰੁਪਏ ਰੋਜ਼ਾਨਾ

ਢੋਲੀ- 15 ਰੁਪਏ ਸਾਰਾ ਦਿਨ

ਡੀ.ਜੇ. ਆਰਕੈਸਟਰਾ ਦੇ ਨਾਲ - 15 ਹਜ਼ਾਰ ਰੋਜ਼ਾਨਾ

ਲੋਕਲ ਸਿੰਗਰ- 30 ਹਜ਼ਾਰ ਰੋਜ਼ਾਨਾ

ਪ੍ਰਸਿੱਧ ਗਾਇਕ- ਢਾਈ ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News