ਐਕਸਾਈਜ਼ ਵਿਭਾਗ ਨੇ ਕੋਠੀ ''ਚ ਮਾਰਿਆ ਛਾਪਾ, ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਬਰਾਮਦ
Monday, May 26, 2025 - 11:53 PM (IST)

ਜਲਾਲਾਬਾਦ (ਸੁਨੀਲ ਨਾਗਪਾਲ) - ਜਲਾਲਾਬਾਦ ਵਿਖੇ ਮੁਕਤਸਰ ਰੋਡ ਤੇ ਐਕਸਾਈਜ਼ ਵਿਭਾਗ ਨੇ ਇੱਕ ਕੋਠੀ ਵਿੱਚ ਛਾਪਾ ਮਾਰਿਆ ਹੈ। ਜਿਸ ਦੌਰਾਨ ਨਜਾਇਜ਼ ਸ਼ਰਾਬ ਬਣਾਉਣ ਦੇ ਲਈ ਇਸਤੇਮਾਲ ਕੀਤੀ ਜਾ ਰਹੀ ਚਾਲੂ ਭੱਠੀ ਤੇ ਹੋਰ ਸਮਾਨ ਜਬਤ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਲਾਹਨ ਅਤੇ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਮੌਕੇ 'ਤੇ ਪਹੁੰਚੇ ਅਧਿਕਾਰੀ ਦੇ ਮੁਤਾਬਿਕ ਰੇਡ ਦੌਰਾਨ ਆਰੋਪੀ ਭੱਜਣ ਵਿੱਚ ਕਾਮਯਾਬ ਰਹੇ। ਫਿਲਹਾਲ ਬਰਾਮਦ ਹੋਏ ਸਮਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ l