ਨਮੀ ਜ਼ਿਆਦਾ ਹੋਣ ਕਾਰਨ ਕਿਸਾਨ ਮੰਡੀਆਂ ''ਚੋਂ ਝੋਨਾ ਚੁੱਕਣ ਲਈ ਮਜਬੂਰ
Friday, Nov 10, 2017 - 01:20 AM (IST)
ਸ਼ੇਰਪੁਰ, (ਅਨੀਸ਼)— ਭਾਵੇਂ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਝੋਨੇ ਦੀ ਖਰੀਦ ਤੁਰੰਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਝੋਨਾ ਨਾ ਵਿਕਣ ਕਾਰਨ ਕਿਸਾਨ ਮੰਡੀਆਂ 'ਚੋਂ ਝੋਨਾ ਚੁੱਕਣ ਲਈ ਮਜਬੂਰ ਹੋ ਰਹੇ ਹਨ। ਇਸ ਸੰਬੰਧੀ ਮਾਰਕੀਟ ਕਮੇਟੀ ਸ਼ੇਰਪੁਰ ਅਧੀਨ ਪੈਂਦੇ ਖੇੜੀ ਕਲਾਂ ਵਿਖੇ ਕਿਸਾਨ ਗੁਰਚਰਨ ਸਿੰਘ ਪੁੱਤਰ ਟਹਿਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਦਿਨਾਂ ਤੋਂ ਮੰਡੀ 'ਚ ਝੋਨਾ ਵੇਚਣ ਲਈ ਬੈਠਾ ਹੈ ਪਰ ਖਰੀਦ Âੰਜੇਸੀ ਵੱਲੋਂ ਵਧ ਨਮੀ ਦੀ ਗੱਲ ਕਹਿ ਕੇ ਉਸ ਦੇ ਝੋਨੇ ਦੀ ਬੋਲੀ ਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਰਕੇ ਅੱਜ ਉਹ ਮੰਡੀ 'ਚੋਂ ਝੋਨਾ ਚੁੱਕ ਕੇ ਧੂਰੀ ਮੰਡੀ ਵਿਚ ਲੈ ਕੇ ਜਾ ਰਿਹਾ ਹੈ, ਜਿਥੇ ਉਸ ਨੂੰ ਭਰੋਸਾ ਮਿਲਿਆ ਹੈ ਕਿ ਝੋਨਾ ਖਰੀਦ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਵੱਖ-ਵੱਖ ਅਨਾਜ ਮੰਡੀਆਂ 'ਚ ਵੱਖਰੇ-ਵੱਖਰੇ ਮਾਪਦੰਡ ਵਰਤੇ ਜਾ ਰਹੇ ਹਨ। ਸ਼ੈਲਰਾਂ ਵਾਲੇ ਗਿੱਲਾ ਝੋਨਾ ਕਹਿ ਕੇ ਜੀਰੀ ਦੀਆਂ ਭਰੀਆਂ ਗੱਡੀਆਂ ਮੋੜ ਦਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇੜੀ ਕਲਾਂ ਮੰਡੀ ਨਾਲ ਹੋਰ ਸ਼ੈਲਰ ਵੀ ਜੋੜੇ ਜਾਣ ।
ਕੀ ਕਹਿੰਦੇ ਨੇ ਖਰੀਦ ਏਜੰਸੀ ਦੇ ਇੰਸਪੈਕਟਰ : ਜਦੋਂ ਇਸ ਸੰਬੰਧੀ ਖਰੀਦ ਏਜੰਸੀ ਦੇ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਬੋਲੀ ਲਗਵਾ ਰਹੇ ਹਨ ਅਤੇ ਜੇਕਰ ਉਹ ਵਧ ਨਮੀ ਵਾਲੇ ਝੋਨੇ ਦੀ ਬੋਲੀ ਲਾਉਂਦੇ ਹਨ ਤਾਂ ਸ਼ੈਲਰ ਵਾਲੇ ਟਰੱਕ ਲਹਾਉਣ ਤੋਂ ਇਨਕਾਰ ਕਰ ਦਿੰਦੇ ਹਨ ।
ਕੀ ਕਹਿੰਦੇ ਨੇ ਸ਼ੈਲਰ ਮਾਲਕ : ਜਦੋਂ ਇਸ ਸੰਬੰਧੀ ਖੇੜੀ ਕਲਾਂ ਦੇ ਸ਼ੈਲਰ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖਰੀਦ Âੰਜੇਸੀ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਭੇਜਿਆ ਮਾਲ ਹੀ ਲਹਾਉਂਦੇ ਹਨ ।
