12ਵੀਂ ਦੇ ਇਮਤਿਹਾਨ ''ਚ ਘੱਟ ਨੰਬਰ ਆਉਣ ਕਾਰਨ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Monday, Jun 25, 2018 - 04:11 PM (IST)

12ਵੀਂ ਦੇ ਇਮਤਿਹਾਨ ''ਚ ਘੱਟ ਨੰਬਰ ਆਉਣ ਕਾਰਨ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਭਵਾਨੀਗੜ੍ਹ (ਅੱਤਰੀ) : ਬਾਰਵੀਂ ਜਮਾਤ ਦੇ ਇਮਤਿਹਾਨ ਵਿਚ ਘੱਟ ਨੰਬਰ ਆਉਣ ਕਾਰਨ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਵਿਦਿਆਰਥੀ ਰਜਨੀਸ਼ ਰਾਜਨ ਨੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੇ ਪਿਤਾ ਜਸਵਿੰਦਰਪਾਲ ਵਾਸੀ ਭੱਟੀਵਾਲ ਕਲਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਬੇਟਾ ਰਾਜਨ ਉਰਫ ਰਾਜੂ ਪਿਛਲੇ ਦਿਨੀਂ +2 'ਚੋਂ ਨੰਬਰ ਘੱਟ ਆਉਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ।
ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਬੀਤੀ ਸ਼ਾਮ ਪੱਖੇ ਨਾਲ ਗਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਨ ਉਪਰੰਤ ਮ੍ਰਿਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News