ਹੁਣ ਨਵੇਂ ਪੈਟਰਨ ਨਾਲ ਆਵੇਗਾ ਸੀ. ਬੀ. ਐੱਸ. ਸੀ. 9ਵੀਂ, 10ਵੀਂ, 11ਵੀਂ ਅਤੇ 12ਵੀਂ ਦਾ ਪ੍ਰਸ਼ਨ-ਪੱਤਰ
Saturday, Apr 24, 2021 - 02:14 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਸੈਸ਼ਨ 2021-22 ਤੋਂ 9ਵੀਂ ਤੋਂ 12ਵੀਂ ਦੇ ਪ੍ਰਸ਼ਨ-ਪੱਤਰ ਪੈਟਰਨ ’ਚ ਬਦਲਾਅ ਕਰ ਦਿੱਤਾ ਹੈ। ਇਹ ਬਦਲਾਅ ਇਸੇ ਸੈਸ਼ਨ ਤੋਂ ਲਾਗੂ ਹੋਵੇਗਾ। ਬੋਰਡ ਦੀ ਮੰਨੀਏ ਤਾਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ’ਚ ਹੁਣ ਸ਼ਾਰਟ ਐਂਡ ਲਾਂਗ ਆਂਸਰ ਟਾਈਪ ਪ੍ਰਸ਼ਨ 10 ਫੀਸਦੀ ਘੱਟ ਪੁੱਛੇ ਜਾਣਗੇ। ਹੁਣ ਤੱਕ 10ਵੀਂ ਵਿਚ ਸ਼ਾਰਟ ਐਂਡ ਲਾਂਗ ਆਂਸਰ ਟਾਈਪ ਪ੍ਰਸ਼ਨ 70 ਫੀਸਦੀ ਪੁੱਛੇ ਜਾਂਦੇ ਸਨ, ਨਾਲ ਹੀ 12ਵੀਂ ਵਿਚ 60 ਫੀਸਦੀ ਸ਼ਾਰਟ ਐਂਡ ਲਾਂਗ ਆਂਸਰ ਟਾਈਪ ਪ੍ਰਸ਼ਨ ਰਹਿੰਦਾ ਸੀ ਪਰ ਬੋਰਡ ਨੇ 10 ਫੀਸਦੀ ਘੱਟ ਕਰ ਦਿੱਤਾ ਹੈ। 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਵਿਚ ਅਬਿਲਟੀ ਬੇਸਡ ਪ੍ਰਸ਼ਾਨ ਨੂੰ ਜੋੜਿਆ ਗਿਆ ਹੈ। ਦੱਸ ਦੇਈਏ ਕਿ ਨਵੀਂ ਸਿੱਖਿਆ ਨੀਤੀ-2020 ਅਧੀਨ ਬੋਰਡ ਵੱਲੋਂ ਇਹ ਬਦਲਾਅ ਕੀਤਾ ਗਿਆ ਹੈ। ਵਿਦਿਆਰਥੀਆਂ ’ਚ ਸੋਚਣ ਦੀ ਸਮਰੱਥਾ ਦਾ ਵਿਕਾਸ ਹੋਵੇ, ਇਸ ਦੇ ਲਈ ਹੁਣ 9ਵੀਂ ਅਤੇ 11ਵੀਂ ਦੇ ਸਾਲਾਨਾ ਪ੍ਰੀਖਿਆ ਅਤੇ ਬੋਰਡ ਪ੍ਰੀਖਿਆ ਵਿਚ ਅਬਿਲਟੀ ਬੇਸਡ ਪ੍ਰਸ਼ਨ ਦਾ ਜਵਾਬ ਦੇਣਾ ਹੋਵੇਗਾ। ਇਸ ਵਿਚ 9ਵੀਂ ਅਤੇ 10ਵੀਂ ਬੋਰਡ ਵਿਚ 30 ਫੀਸਦੀ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਿਚ 20 ਫੀਸਦੀ ਅਬਿਲਟੀ ਵਾਲੇ ਪ੍ਰਸ਼ਨ ਹੋਣਗੇ।
ਇਹ ਵੀ ਪੜ੍ਹੋ : ਕੋਵਿਡ-19 ਵਿਰੁੱਧ ਜੰਗ ’ਚ ਪੰਜਾਬ ਦੀ ਜਿੱਤ ਯਕੀਨੀ : ਵਿੰਨੀ ਮਹਾਜਨ
ਨਵੇਂ ਪੈਟਰਨ ’ਤੇ ਜਾਰੀ ਹੋਵੇਗਾ ਸੈਂਪਲ ਪੇਪਰ
ਬੋਰਡ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਬਦਲੇ ਹੋਏ ਨਵੇਂ ਪੈਟਰਨ ’ਤੇ ਹੀ ਸੈਂਪਲ ਪੇਪਰ ਜਾਰੀ ਹੋਵੇਗਾ। ਇਸੇ ਪੈਟਰਨ ’ਤੇ ਹੁਣ ਸਕੂਲਾਂ ਨੂੰ ਪੜ੍ਹਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਹੁਣ ਤੋਂ ਇਸ ਦੀ ਜਾਣਕਾਰੀ ਮਿਲ ਸਕੇਗੀ।
9ਵੀਂ ਤੇ 10ਵੀਂ ਵਿਚ
-ਅਬਿਲਟੀ ਬੇਸਡ ਪ੍ਰਸ਼ਨ 30 ਫੀਸਦੀ ਰਹੇਗਾ (ਇਸ ਵਿਚ ਮਲਟੀਪਲ ਚੁਆਇਸ, ਕੇਸ ਸਟਡੀ, ਇੰਟੈਗ੍ਰੇਟਿਡ ਆਦਿ ਤਰ੍ਹਾਂ ਦੇ ਸਵਾਲ ਹੋਣਗੇ।)
-20 ਅੰਕਾਂ ਦੇ ਆਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ।
-ਸ਼ਾਰਟ ਐਂਡ ਲਾਂਗ ਆਂਸਰ ਟਾਈਪ ਪ੍ਰਸ਼ਨ 60 ਫੀਸਦੀ ਤੋਂ ਘਟਾ ਕੇ ਹੁਣ 50 ਫੀਸਦੀ ਪੁੱਛੇ ਜਾਣਗੇ।
ਇਹ ਵੀ ਪੜ੍ਹੋ : ਲੈਂਡ ਕਰੂਜ਼ਰ ਲਈ 13.18 ਲੱਖ ’ਚ ਲਿਆ 0001 ਨੰਬਰ
11ਵੀਂ ਅਤੇ 12ਵੀਂ ਵਿਚ
-ਅਬਿਲਟੀ ਬੇਸਡ 20 ਫੀਸਦੀ ਪ੍ਰਸ਼ਨ ਹੋਣਗੇ (ਇਸ ਵਿਚ ਕੇਸ ਸਟਡੀ, ਮਲਟੀਪਲ ਚੁਆਇਸ, ਇੰਟੈਗ੍ਰੇਟਿਡ ਟਾਈਮ ਦੇ ਸਵਾਲ ਰਹਿਣਗੇ।)
-20 ਅੰਕਾਂ ਦੇ ਆਬਜੈਕਟਿਵ ਟਾਈਪ ਪ੍ਰਸ਼ਨ ਹੋਣਗੇ।
-ਸ਼ਾਰਟ ਐਂਡ ਲਾਂਗ ਆਂਸਰ ਟਾਈਪ ਪ੍ਰਸ਼ਨਾਂ ਨੂੰ ਹੁਣ 70 ਫੀਸਦੀ ਤੋਂ ਘਟਾ ਕੇ 60 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਫਿਲਹਾਲ ਕੋਵਿਡ ਸਬੰਧੀ ਨਵੀਆਂ ਪਾਬੰਦੀਆਂ ਲਾਉਣ ਸਬੰਧੀ ਕੋਈ ਫੈਸਲਾ ਨਹੀਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ