ਘਰ ''ਚ ਦਾਖਲ ਹੋ ਕੇ ਕੀਤਾ 65 ਸਾਲਾ ਔਰਤ ਦਾ ਕਤਲ

Friday, Jun 15, 2018 - 06:53 AM (IST)

ਘਰ ''ਚ ਦਾਖਲ ਹੋ ਕੇ ਕੀਤਾ 65 ਸਾਲਾ ਔਰਤ ਦਾ ਕਤਲ

ਸਰਹਾਲੀ ਕਲਾਂ,  (ਮਨਜੀਤ)-  ਪਿੰਡ ਸਰਹਾਲੀ ਕਲਾਂ ਦੀ ਵਸਨੀਕ ਅਮਰੀਕ ਕੌਰ ਪੁੱਤਰੀ ਆਤਮਾ ਸਿੰਘ ਦਾ ਅੱਜ ਦਿਨ ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਚੋਰੀ ਕਰਨ ਤੋਂ ਬਾਅਦ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ। 
ਜਾਣਕਾਰੀ ਅਨੁਸਾਰ ਅਮਰੀਕ ਕੌਰ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਅੱਜ ਉਨ੍ਹਾਂ ਨੂੰ ਕਰੀਬ 12 ਵਜੇ ਆਪਣੇ ਘਰ 'ਚ ਦਾਖਲ ਹੁੰਦਿਆਂ ਗੁਆਂਢੀਆਂ ਨੇ ਦੇਖਿਆ ਸੀ ਅਤੇ ਸ਼ਾਮ ਦੇ ਕਰੀਬ 6 ਵਜੇ ਜਦ ਆਸ-ਪਾਸ ਦੇ ਗੁਆਂਢੀ ਆਪਣੀਆਂ ਛੱਤਾਂ 'ਤੇ ਚੜ੍ਹੇ ਤਾਂ ਉਨ੍ਹਾਂ ਦੇਖਿਆ ਕਿ ਬਜ਼ੁਰਗ ਔਰਤ ਅਮਰੀਕ ਕੌਰ ਦਾ ਮੂੰਹ ਅਤੇ ਪੈਰ ਚੁੰਨੀ ਨਾਲ ਬੰਨ੍ਹੇ ਹੋਏ ਸਨ। ਉਸਦੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ ਸੀ ਜਦ ਉਹ ਅਮਰੀਕ ਕੌਰ ਦੇ ਕੋਲ ਗਏ ਤਾਂ ਉਨ੍ਹਾਂ ਦੇਖਿਆ ਕਿ ਅਮਰੀਕ ਕੌਰ ਮਰ ਚੁੱਕੀ ਸੀ। ਉਸਦੇ ਕੰਨਾਂ ਦੀਆਂ ਵਾਲੀਆਂ ਵੀ ਚੋਰਾਂ ਵੱਲੋਂ ਨੋਚੀਆਂ ਗਈਆਂ ਸਨ। ਇਹ ਜਾਣਕਾਰੀ ਥਾਣਾ ਸਰਹਾਲੀ ਕਲਾਂ ਦੀ ਪੁਲਸ ਨੂੰ ਦੇ ਦਿੱਤੀ ਗਈ। ਇਸ ਦੌਰਾਨ ਥਾਣਾ ਸਰਹਾਲੀ ਕਲਾਂ ਦੇ ਐੱਸ. ਐੱਚ. ਓ. ਕਵਲਪ੍ਰੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।


Related News