ਇੰਗਲੈਂਡ ਭੇਜਣ ਦੇ ਨਾਮ ’ਤੇ 27 ਲੱਖ ਰੁਪਏ ਦੀ ਠੱਗੀ
Saturday, Jan 22, 2022 - 02:58 PM (IST)
ਕਲਾਨੌਰ (ਵਤਨ) : ਕਲਾਨੌਰ ਪੁਲਸ ਨੇ ਇੰਗਲੈਂਡ ਭੇਜਣ ਦੇ ਨਾਮ ’ਤੇ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਦਿਹਾਤੀ ਗੁਰਦਾਸਪੁਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਮੀਆਂ ਸਾਹਿਬ ਥਾਣਾ ਕਲਾਨੌਰ ਨੇ ਪੁਲਸ ਨੂੰ ਦਰਖਾਸਤ ਦਿੱਤੀ ਸੀ।
ਉਕਤ ਨੇ ਪੁਲਸ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਮੁਲਜ਼ਮ ਸ਼ਿਵ ਕੁਮਾਰ ਸ਼ਰਮਾ ਪੁੱਤਰ ਇੰਦਰਜੀਤ ਸ਼ਰਮਾ, ਉਸ ਦੀ ਪਤਨੀ ਹਰਪ੍ਰੀਤ ਸ਼ਰਮਾ ਵਾਸੀ ਜਲੰਧਰ ਅਤੇ ਸੰਤ ਰਾਮ ਵਾਸੀ ਸ਼ੰਕਰ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਨੇ ਉਸ ਅਤੇ ਉਸ ਦੇ ਸਾਥੀ ਆਗਿਆਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਹੀਮਾਬਾਦ ਨੂੰ ਵਿਦੇਸ਼ ਇੰਗਲੈਂਡ ਭੇਜਣ ਦੇ ਨਾਮ ’ਤੇ 27ਲੱਖ ਰੁਪਏ ਦੀ ਠੱਗੀ ਮਾਰੀ ਹੈ। ਡੀ.ਐੱਸ.ਪੀ ਦੇ ਅਨੁਸਾਰ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਦੋਸੀ ਪਾਏ ਗਏ ਤਿੰਨਾਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।