ਸਡ਼ਕ ਹਾਦਸੇ ’ਚ ਇੰਜੀਨੀਅਰ ਦੀ ਮੌਤ

07/16/2018 1:32:17 AM

ਨਾਭਾ/ ਭਾਦਸੋਂ, (ਜੈਨ, ਅਵਤਾਰ)- ਪਿਛਲੀ ਰਾਤ ਲਗਭਗ 11 ਵਜੇ ਨਾਭਾ-ਭਾਦਸੋਂ ਰੋਡ ’ਤੇ ਪਿੰਡ ਚਾਸਵਾਲ ਲਾਗੇ ਸਡ਼ਕ ਹਾਦਸੇ ਵਿਚ ਨੌਜਵਾਨ ਇੰਜੀਨੀਅਰ ਪ੍ਰਦੀਪ ਸਿੰਘ ਚੀਮਾ ਪੁੱਤਰ ਜਗਪਾਲ ਸਿੰਘ ਚੀਮਾ ਵਾਸੀ ਕੁੰਦਨ ਲਾਲ ਸਟ੍ਰੀਟ ਮਾਂਡਸਰ ਮੁਹੱਲਾ ਨਾਭਾ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਲੁਧਿਆਣਾ ਤੋਂ ਆਪਣੀ ਬਾਈਕ ’ਤੇ ਇੱਥੇ ਆ ਰਿਹਾ ਸੀ ਕਿ ਸਡ਼ਕ ’ਤੇ ਖਡ਼੍ਹੇ ਸਰੀਆ, ਲੋਹਾ ਦੇ ਭਰੇ ਟਰੱਕ ਨਾਲ ਟੱਕਰ ਹੋ ਗਈ। 
ਭਾਦਸੋਂ ਪੁਲਸ ਨੇ ਲਾਸ਼ ਨੂੰ ਇੱਥੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਅੱਜ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੀ ਉਮਰ 28 ਸਾਲ ਸੀ ਅਤੇ ਉਹ ਲੁਧਿਆਣਾ ਵਿਖੇ  ਨੌਕਰੀ ਕਰਦਾ ਸੀ। ਐਮਰਜੈਂਸੀ ਡਾਕਟਰ ਅਸ਼ਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਨੌਜਵਾਨ ਨੂੰ ਪੁਲਸ ਲੈ ਕੇ ਆਈ ਤਾਂ ਉਸ ਦੀ ਮੌਤ ਹੋ ਚੁਕੀ ਸੀ।
 


Related News