ਟਾਂਡਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਸੜਕ ਹਾਦਸੇ ’ਚ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

Monday, Jun 03, 2024 - 05:12 PM (IST)

ਟਾਂਡਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦੀ ਸੜਕ ਹਾਦਸੇ ’ਚ ਮੌਤ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਇਥੋਂ ਨਜ਼ਦੀਕ ਪੈਂਦੇ ਪਿੰਡ ਦਾਤਾ ਦੇ ਲੈਫਟੀਨੈਂਟ ਅਰੁਣਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕੀਤਾ ਗਿਆ, ਜਿਨ੍ਹਾਂ ਦੀ ਗੋਆ ਵਿਖੇ ਬੀਤੇ ਦਿਨ ਸੜਕ ਹਾਦਸੇ ’ਚ ਮੌਤ ਹੋ ਗਈ ਸੀ। 24 ਸਾਲ ਦੇ ਲੈਫਟੀਨੈਂਟ ਅਰੁਣਵੀਰ ਸਿੰਘ, ਜੋ 2020 ’ਚ ਨੇਵੀ ’ਚ ਬਤੌਰ ਸਬ ਲੈਫਟੀਨੈਂਟ ਭਰਤੀ ਹੋਏ ਸਨ। ਲੈਫਟੀਨੈਂਟ ਅਰੁਣਵੀਰ ਸਿੰਘ ਦੀ ਵੈਸਟਰਨ ਬਾਈਪਾਸ ਮੰਗਲਗਾਵ ਗੋਆ ਵਿਖੇ ਸੜਕ ਹਾਦਸੇ ’ਚ ਬੀਤੇ ਦਿਨ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਲੈਫਟੀਨੈਂਟ ਅਨੰਦ ਪਰਾਗੇ, ਅਨੁਜ ਮਿਨਹਾਸ,ਸਚਿਨ ਅਨਡੋਰਾ ਅਫ਼ਸਰ ਸਾਹਿਬ ਜੋ ਅਰੁਣਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਆਏ ਸਨ।

PunjabKesari

ਉਨ੍ਹਾਂ ਨੇ ਦੱਸਿਆ ਕਿ ਤਿੰਨ ਵਿਅਕਤੀ ਕਾਰ ’ਚ ਜਾ ਰਹੇ ਸਨ, ਜਿਨ੍ਹਾਂ ’ਚੋਂ 2 ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਜ਼ਖ਼ਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ :  ਵੱਡੀ ਖ਼ਬਰ : ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ 'ਚ ਗਏ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜ਼ੂਰ

ਅਰੁਣਵੀਰ ਸਿੰਘ ਨਾਲ ਫਰੀਦਾਬਾਦ ਦੇ ਲੈਫਟੀਨੈਂਟ ਦੀ ਵੀ ਮੌਕੇ ’ਤੇ ਮੌਤ ਹੋ ਗਈ। ਇਸ ਮੌਕੇ ਮਾਤਾ ਸੁਰਿੰਦਰ ਕੌਰ, ਪਿਤਾ ਸਾਬਕਾ ਸੂਬੇਦਾਰ ਅਮਰੀਕ ਸਿੰਘ ਨੇ ਵੀ ਸਲਾਮੀ ਦਿੱਤੀ। ਜਦਕਿ ਫ਼ੌਜ ਦੇ ਅਫਸਰਾਂ ਤੋਂ ਇਲਾਵਾ ਐੱਮ. ਐੱਲ. ਏ. ਜਸਵੀਰ ਸਿੰਘ, ਡੀ. ਐੱਸ. ਪੀ. ਜਗਦੀਸ਼ ਸਿੰਘ ਅਤਰੀ ਆਦਿ ਨੇ ਵੀ ਸਲਾਮੀ ਦਿੱਤੀ। ਇਸ ਮੌਕੇ ਇਲਾਕੇ ਦੇ ਰਾਜਨੀਤਿਕ, ਧਾਰਮਿਕ ਸਖਸ਼ੀਅਤਾਂ ਵਲੋਂ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਫਿਰੋਜ਼ਪੁਰ ਲੋਕ ਸਭਾ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ’ਤੇ ਮੁਕੱਦਮਾ ਦਰਜ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News