ਖੁਰਾਲਗੜ੍ਹ ਸਾਹਿਬ ਤੋਂ ਪਰਤਦੇ ਸਮੇਂ ਵਾਪਰੇ ਹਾਦਸੇ ''ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

Tuesday, Jun 18, 2024 - 03:45 PM (IST)

ਖੁਰਾਲਗੜ੍ਹ ਸਾਹਿਬ ਤੋਂ ਪਰਤਦੇ ਸਮੇਂ ਵਾਪਰੇ ਹਾਦਸੇ ''ਚ ਜ਼ਖਮੀ ਹੋਏ ਵਿਅਕਤੀ ਦੀ ਮੌਤ

ਬਨੂੜ (ਗੁਰਪਾਲ) : 10 ਜੂਨ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਵਾਪਸ ਆਉਂਦੇ ਹੋਏ ਵਾਪਰੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਪਿੰਡ ਉੜਦਨ ਦੇ ਵਸਨੀਕ ਗੁਰਮੇਲ ਸਿੰਘ ਪੁੱਤਰ ਸਾਧੂ ਸਿੰਘ ਉਮਰ 60 ਸਾਲ ਨੇ ਬੀਤੀ ਰਾਤ ਇਲਾਜ ਦੌਰਾਨ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਵਿਚ ਦਮ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ ਬਨੂੜ ਨੇੜਲੇ ਪਿੰਡ ਉੜਦਨ ਦੇ ਪੰਜ ਦਰਜਨ ਦੇ ਕਰੀਬ ਵਸਨੀਕ 10 ਜੂਨ ਨੂੰ ਇਕ ਕੈਂਟਰ ਵਿਚ ਸਵਾਰ ਹੋ ਕੇ ਗੜ੍ਹਸ਼ੰਕਰ ਨੇੜੇ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਸਨ ਜਦੋਂ ਰਾਤ ਸਮੇਂ ਵਾਪਸ ਆ ਰਹੇ ਸਨ ਤਾਂ ਗੜ੍ਹਸ਼ੰਕਰ ਨੇੜੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤਿੰਨ ਵਸਨੀਕਾਂ ਦੀ ਮੌਤ ਹੋ ਗਈ ਸੀ ਤੇ 50 ਦੇ ਕਰੀਬ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ। 

ਮ੍ਰਿਤਕ ਗੁਰਮੇਲ ਸਿੰਘ 10 ਜੂਨ ਤੋਂ ਹੀ ਪੀ. ਜੀ. ਆਈ. ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਹੋਇਆ ਸੀ । ਜਿਥੇ ਉਹ ਬੀਤੀ ਰਾਤ ਦਮ ਤੋੜ ਗਿਆ। ਗੁਰਮੇਲ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਉੜਦਣ ਵਿਖੇ ਕਰ ਦਿੱਤਾ ਗਿਆ ਹੈ। 


author

Gurminder Singh

Content Editor

Related News