ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ

Thursday, Jun 18, 2026 - 12:23 PM (IST)

ਚੰਡੀਗੜ੍ਹ ਮੈਡੀਕਲ ਸਟੋਰ ਕਤਲ ਕਾਂਡ ਦੇ ਮੁਲਜ਼ਮਾਂ ਦਾ ਐਨਕਾਊਂਟਰ

ਚੰਡੀਗੜ੍ਹ (ਵੈੱਬ ਡੈਸਕ)- ਚੰਡੀਗੜ੍ਹ ਵਿਖੇ ਪੁਲਸ ਵੱਲੋਂ ਕੁਮਾਰ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਸ ਕੇਸ ਵਿਚ ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਗੋਲ਼ੀਆਂ ਮਾਰ ਕੇ ਦੋਵੇਂ ਦੋਸ਼ੀਆਂ ਨੂੰ ਦੋਬਾਰਾ ਕਾਬੂ ਕੀਤਾ। ਇਸ ਵਿਚ ਦੋਵੇਂ ਦੋਸ਼ੀ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ

PunjabKesari

ਸੈਕਟਰ-25 ਵਿਚ ਜੰਗਲ ਦੇ ਕੋਲ ਦੋਹਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਇਸ ਆਪਰੇਸ਼ਨ ਨੂੰ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਨਰਿੰਦਰ ਪਟੇਲ ਲੀਡ ਕਰ ਰਹੇ ਹਨ। ਐਨਕਾਊਂਟਰ ਦੌਰਾਨ ਹਮਲਾਵਰ ਸੰਨੀ ਮਿਹਰਾ ਦੇ ਦੋ ਗੋਲ਼ੀਆਂ ਅਤੇ ਦੂਜੇ ਮੁਲਜ਼ਮ ਆਰੀਅਨ ਦੇ ਇਕ ਗੋਲ਼ੀ ਲੱਗੀ ਹੈ। ਗੋਲ਼ੀ ਲੱਤਾਂ ਵਿਚ ਲੱਗੀ ਦੱਸੀ ਜਾ ਰਹੀ ਹੈ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

PunjabKesari

ਮੁਲਜ਼ਮ ਪੁਲਸ ਦੀ ਪਿਸਤੌਲ ਖੋਹ ਕੇ ਭੱਜੇ
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਚੰਡੀਗੜ੍ਹ ਪੁਲਸ ਮੁਲਜ਼ਮਾਂ ਨੂੰ ਲੈ ਕੇ ਆ ਰਹੀ ਸੀ। ਉਨ੍ਹਾਂ ਦੀ ਗੱਡੀ ਸੈਕਟਰ-25 ਚਿਤਕਾਰਾ ਰਾਹੀਂ ਜੰਗਲੀ ਇਲਾਕੇ ਵਿੱਚੋਂ ਲੰਘ ਰਹੀ ਸੀ। ਡਰਾਈਵਰ ਕਈ ਦਿਨਾਂ ਤੋਂ ਸੁੱਤਾ ਨਾ ਹੋਣ ਕਰਕੇ ਉਸ ਦੀ ਅੱਖ ਲੱਗ ਗਈ ਅਤੇ ਗੱਡੀ ਇਕ ਦਰੱਖ਼ਤ ਨਾਲ ਟਕਰਾ ਗਈ।
ਗੱਡੀ 'ਚ ਸਵਾਰ ਦੋ ਸ਼ੂਟਰਾਂ ਨੇ ਫਿਰ ਇਕ ਪੁਲਸ ਮੁਲਾਜ਼ਮ ਦੀ ਪਿਸਤੌਲ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਸ 'ਤੇ ਦੋ ਗੋਲ਼ੀਆਂ ਵੀ ਚਲਾਈਆਂ। ਇੰਸਪੈਕਟਰ ਹਰਿੰਦਰ ਅਤੇ ਇੰਸਪੈਕਟਰ ਨਰਿੰਦਰ ਪਟਿਆਲਾ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਬਾਰੀ ਕੀਤੀ। ਇਸ ਘਟਨਾ 'ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਉਥੇ ਹੀ ਪੁਲਸ ਗੱਡੀ ਦੇ ਡਰਾਈਵਰ ਦੀ ਗਰਦਨ 'ਤੇ ਸੱਟ ਲੱਗੀ ਹੈ।

PunjabKesari

13 ਜੂਨ ਨੂੰ ਹੋਇਆ ਸੀ ਕੈਸ਼ੀਅਰ ਦਾ ਕਤਲ
ਜ਼ਿਕਰਯੋਗ ਹੈ ਕਿ 13 ਜੂਨ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਨੇੜੇ ਸੈਕਟਰ-11 'ਚ ਇਕ ਮੈਡੀਕਲ ਸਟੋਰ ਦੇ ਕੈਸ਼ੀਅਰ ਦਾ ਕਤਲ ਕਰ ਦਿੱਤਾ ਗਿਆ ਸੀ। 13 ਜੂਨ ਦੀ ਦੁਪਹਿਰ ਨੂੰ ਸ਼੍ਰੀ ਕੁਮਾਰ ਮੈਡੀਕੋਸ 'ਚ ਦੋ ਮੁਲਜ਼ਮ ਆਏ, ਉਨ੍ਹਾਂ 'ਚੋਂ ਇਕ ਮੁਲਜ਼ਮ ਨੇ ਪਿਸਤੌਲ ਨਾਲ ਕੈਸ਼ੀਅਰ ਜਾਨਕੀ ਦਾਸ 'ਤੇ ਕਈ ਰਾਊਂਡ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਕਤਲ ਮੌਕੇ ਉਨ੍ਹਾਂ ਦਾ ਤੀਜਾ ਸਾਥੀ ਬਾਹਰ ਸੜਕ 'ਤੇ ਦੋ ਪਹੀਆ ਵਾਹਨ 'ਤੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਤਿੰਨੇ ਮੁਲਜ਼ਮ ਇਸ ਤੋਂ ਬਾਅਦ ਫ਼ਰਾਰ ਹੋ ਗਏ ਸਨ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਪੰਜਾਬ ਦੇ ਰਸਤੇ ਜੰਮੂ-ਕਸ਼ਮੀਰ ਫ਼ਰਾਰ ਹੋ ਗਏ ਹਨ। ਚੰਡੀਗੜ੍ਹ ਪੁਲਸ ਨੇ ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ਨਾਲ ਜੁਆਇੰਟ ਆਪ੍ਰੇਸ਼ਨ 'ਚ ਦੋ ਮੁਲਜ਼ਮਾਂ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ। ਪੁਲਸ ਉਨ੍ਹਾਂ ਨੂੰ ਅੱਜ ਚੰਡੀਗੜ੍ਹ ਲੈ ਕੇ ਆ ਰਹੀ ਸੀ। ਹਾਲਾਂਕਿ ਇਸ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਨੇ ਨਾਕਾਮ ਕਰ ਦਿੱਤਾ ਹੈ। ਚੰਡੀਗੜ੍ਹ ਕਤਲ ਕਾਂਡ ‘ਚ ਤੀਜੇ ਮੁੱਖ ਮੁਲਜ਼ਮ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ! ਲੋਹੰਡ ਖੱਡ ’ਚ ਨਹਾਉਂਦੇ ਸਮੇਂ ਨੌਜਵਾਨ ਰੁੜਿਆ

ਆਡੀਓ ਰਿਕਾਰਡਿੰਗ ਵਿਚ ਖ਼ੁਲਾਸਾ
ਕੈਸ਼ੀਅਰ ਦੇ ਕਤਲ ਤੋਂ ਬਾਅਦ ਇਕ ਆਡੀਓ ਰਿਕਾਰਡਿੰਗ ਵੀ ਸਾਹਮਣੇ ਆਈ ਸੀ। ਆਡੀਓ ਚ ਬੋਲ ਰਿਹਾ ਵਿਅਕਤੀ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਆਪਣੀ ਪਛਾਣ ਗੈਂਗਸਟਰ ਗੋਲਡੀ ਢਿੱਲੋਂ ਵਜੋਂ ਦੱਸਦਾ ਹੈ। ਵੀਡੀਓ ਵਿਚ ਵਿਅਕਤੀ ਇਹ ਕਹਿੰਦਾ ਹੈ ਕਿ ਮੈਂ ਗੈਂਗਸਟਰ ਗੋਲਡੀ ਢਿੱਲੋਂ ਹਾਂ। ਮੈਂ, ਮੇਰਾ ਭਰਾ ਰਾਣਾ ਢਿੱਲੋਂ, ਬ੍ਰਦਰਜ਼ ਮੈਡੀਕਲ ਸਟੋਰ 'ਤੇ ਹੋਏ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਆਡੀਓ ਵਿਚ ਵਿਅਕਤੀ ਚਿਤਾਵਨੀ ਵੀ ਦਿੰਦਾ ਹੈ ਕਿ ਜਿਹੜੇ ਸਾਡੇ ਫੋਨ ਨਹੀਂ ਸੁਣ ਸਕਦੇ, ਉਹ ਗੋਲ਼ੀਆਂ ਨਾਲ ਜਗਾ ਦਿੱਤੇ ਜਾਣਗੇ। ਜੋ ਕੋਈ ਵੀ ਲਾਰੈਂਸ ਅਤੇ ਉਸ ਦੇ ਗਿਰੋਹ ਨੂੰ ਮੈਨੂੰ ਤੇ ਮੇਰੇ ਭਰਾਵਾਂ ਨੂੰ ਨੁਕਸਾਨ ਪਹੁੰਚਾਉਣ ਲਈ ਬੁਲਾਉਂਦਾ ਹੈ, ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਹ ਸਾਰੇ ਲੋਕ ਜੋ ਲਾਰੈਂਸ ਨੂੰ ਪੈਸੇ ਦਿੰਦੇ ਹਨ ਅਤੇ ਉਸ ਦਾ ਸਮਰਥਨ ਕਰਦੇ ਹਨ, ਉਹ ਆਪਣੀ ਤਿਆਰੀ ਵਿਚ ਰਹਿਣ।

ਇਹ ਵੀ ਪੜ੍ਹੋ: ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News