ਅੱਜ ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰ ਲਓ ਰੂਟ, ਚੰਡੀਗੜ੍ਹ 'ਚ ਕਈ ਸੜਕਾਂ 'ਤੇ ਬਦਲਿਆ ਟ੍ਰੈਫਿਕ
Wednesday, Jul 29, 2026 - 10:12 AM (IST)
ਚੰਡੀਗੜ੍ਹ (ਮਨਪ੍ਰੀਤ) : ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਬੁੱਧਵਾਰ ਨੂੰ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਰੂਟ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਪ੍ਰਦਰਸ਼ਨ ਕਾਰਨ ਸਵੇਰੇ 9:30 ਤੋਂ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਕੁੱਝ ਥਾਵਾਂ ’ਤੇ ਆਵਾਜਾਈ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਰਹੇਗੀ।
ਟ੍ਰੈਫਿਕ ਪੁਲਸ ਮੁਤਾਬਕ ਯੂ. ਟੀ.-ਮੋਹਾਲੀ ਸਰਹੱਦ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ-50/51 ਚੌਂਕ ਅਤੇ ਉਥੋਂ ਅੱਗੇ ਸੈਕਟਰ-44/45-50/51 ਚੌਂਕ (ਗਊਸ਼ਾਲਾ ਚੌਕ) ਤੱਕ ਸਰੋਵਰ ਪਥ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਇਸ ਰੂਟ ’ਚ ਸੈਕਟਰ-44/45 ਲਾਈਟ ਪੁਆਇੰਟ ਵੀ ਸ਼ਾਮਲ ਹੈ। ਇਸੇ ਤਰ੍ਹਾਂ ਸੈਕਟਰ-43/44/51/52 ਚੌਂਕ (ਆਈ. ਐੱਸ. ਬੀ. ਟੀ. ਚੌਂਕ) ਤੋਂ ਗਊਸ਼ਾਲਾ ਚੌਂਕ ਅਤੇ ਅੱਗੇ ਵਿਕਾਸ ਮਾਰਗ ਰਾਹੀਂ ਸੈਕਟਰ-45/46-49/50 ਚੌਂਕ ਤੱਕ ਵੀ ਟ੍ਰੈਫਿਕ ’ਤੇ ਪਾਬੰਦੀਆਂ ਤੇ ਡਾਇਵਰਸ਼ਨ ਲਾਗੂ ਰਹਿਣਗੇ।
ਇਹ ਵੀ ਪੜ੍ਹੋ : ਹਜ਼ਾਰਾਂ ਮੁਲਾਜ਼ਮਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, OPS ਨੂੰ ਲੈ ਕੇ ਆਇਆ ਇਤਿਹਾਸਕ ਫ਼ੈਸਲਾ
ਇਸ ਦੌਰਾਨ ਸੈਕਟਰ-43/44 ਤੇ ਸੈਕਟਰ-45/46 ਦੇ ਲਾਈਟ ਪੁਆਇੰਟਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਰਹਿ ਸਕਦੀ ਹੈ। ਭੀੜ ਅਤੇ ਟ੍ਰੈਫਿਕ ਦਬਾਅ ਨੂੰ ਘੱਟ ਕਰਨ ਲਈ ਅੰਤਰਰਾਜੀ ਬੱਸਾਂ ਨੂੰ ਵੀ ਆਈ. ਐੱਸ. ਬੀ. ਟੀ. ਸੈਕਟਰ-43 ਤੱਕ ਪਹੁੰਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
