ਮੋਹਾਲੀ ''ਚ ਵੱਡਾ ਐਨਕਾਊਂਟਰ! ਪੁਲਸ ''ਤੇ ਗੋਲੀਆਂ ਚਲਾਉਣ ਵਾਲੇ ਨਸ਼ਾ ਤਸਕਰਾਂ ਨੂੰ...
Monday, Jul 27, 2026 - 04:10 PM (IST)
ਮੋਹਾਲੀ (ਵੈੱਬ ਡੈਸਕ, ਅੰਕੁਸ਼ ਮਹਾਜਨ) : ਇੱਥੇ ਮੋਹਾਲੀ ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲੇ ਦੌਰਾਨ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ। ਇਸ ਦੌਰਾਨ 2 ਨਸ਼ਾ ਤਸਕਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ 2 ਨਸ਼ਾ ਤਸਕਰਾਂ ਨੂੰ ਗੋਲੀ ਲੱਗੀ ਹੈ।
ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਉਕਤ ਨਸ਼ਾ ਤਸਕਰਾਂ ਨੇ ਪੁਲਸ ਟੀਮ 'ਤੇ ਫਾਇਰਿੰਗ ਕੀਤੀ ਸੀ, ਜਿਸ 'ਚ 2 ਕਾਂਸਟੇਬਲ ਜ਼ਖਮੀ ਹੋ ਗਏ ਸਨ। ਦੋਸ਼ੀਆਂ ਦੀ ਭਾਲ ਦੌਰਾਨ ਸੋਮਵਾਰ ਨੂੰ ਪੁਲਸ ਨੂੰ ਦੋਸ਼ੀਆਂ ਦੇ ਇੰਡਸਟਰੀਅਲ ਏਰੀਏ 'ਚ ਲੁਕੇ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਘੇਰਾਬੰਦੀ ਦੌਰਾਨ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ।
ਇਹ ਵੀ ਪੜ੍ਹੋ : ਕੁੜੀ-ਮੁੰਡੇ ਦੇ ਚੱਕਰ 'ਚ ਫਸਿਆ ਪੰਜਾਬ ਪੁਲਸ ਦਾ ਮੁਲਾਜ਼ਮ! ਪੜ੍ਹੋ ਹੈਰਾਨ ਕਰਦਾ ਮਾਮਲਾ
ਫਿਲਹਾਲ ਜ਼ਖ਼ਮੀ ਦੋਸ਼ੀਆਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਮੌਕੇ 'ਤੇ ਸੀਨੀਅਰ ਪੁਲਸ ਅਧਿਕਾਰੀ ਵੀ ਪੁੱਜੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
