Big Breaking : ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ, ਇਸ ਦਿਨ ਤੋਂ ਮੁੜ ਪਰਤਣਗੇ ਦਫ਼ਤਰ

Thursday, Jul 27, 2023 - 05:27 AM (IST)

Big Breaking : ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ, ਇਸ ਦਿਨ ਤੋਂ ਮੁੜ ਪਰਤਣਗੇ ਦਫ਼ਤਰ

ਲੁਧਿਆਣਾ (ਪੰਕਜ)- ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਦੋਬਾਰਾ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦੇ ਬਾਅਦ ਸੰਤੁਸ਼ਟ ਹੋਈ ਕਰਮਚਾਰੀ ਯੂਨੀਅਨ ਨੇ ਦੇਰ ਰਾਤ ਹੜਤਾਲ ਨੂੰ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਹੈ। ਡੀ.ਸੀ ਦਫਤਰ ਯੂਨੀਅਨ ਲੁਧਿਆਣਾ ਦੇ ਸੁਖਪਾਲ ਸਿੰਘ ਨੇ ਇਸਦੀ ਜਾਣਕਾਰੀ ਦਿੰਦੇ ਇਸਦੀ ਜਾਣਕਾਰੀ ਦਿੰਦੇ ਦੱਸਿਆ ਕਿ ਵਿਧਾਇਕ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਨਾਂ ਦਾ ਕਿਸੇ ਵੀ ਕਰਮਚਾਰੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਜਿਸਦੇ ਬਾਅਦ ਯੂਨੀਅਨ ਨੇ ਸ਼ੁੱਕਰਵਾਰ ਤੋਂ ਕੰਮ ’ਤੇ ਵਾਪਸ ਮੁੜਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ 'ਤੇ ਮਿਲੇਗਾ ਇਨਾਮ, ਜਲਦ ਲਾਗੂ ਹੋਣ ਜਾ ਰਹੀ ਸਕੀਮ

ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ’ਤੇ ਤਹਿਸੀਲ ਦੇ ਅਚਾਨਕ ਨਿਰੀਖਣ ਦੇ ਨਾਂ ’ਤੇ ਤਹਿਸੀਲਦਾਰ ਸਮੇਤ ਦਫਤਰ ਦੇ ਦੂਜੇ ਸਟਾਫ ਨਾਲ ਦੁਰ-ਵਿਵਹਾਰ ਕਰਨ ਦਾ ਦੋਸ਼ ਲਗਾ ਕੇ ਪਿਛਲੇ 3 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੀ ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਅਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੀ ਡੀ. ਸੀ. ਦਫਤਰ ਇੰਪਲਾਈਜ਼ ਯੂਨੀਅਨ ਨੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕਰਦਿਆਂ 30 ਜੁਲਾਈ ਤਕ ਕੰਮ-ਕਾਜ ਬੰਦ ਰੱਖਣ ਦਾ ਐਲਾਨ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, UAE ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ

ਵਿਧਾਇਕ ਦਿਨੇਸ਼ ਚੱਢਾ ਵੱਲੋਂ ਤਹਿਸੀਲ ਦੇ ਨਿਰੀਖਣ ਦਾ ਮਾਮਲਾ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਸਰਕਾਰ ਦੇ ਵਿਧਾਇਕਾਂ ਵਲੋਂ ਤਹਿਸੀਲਾਂ ਸਮੇਤ ਹੋਰਨਾਂ ਦਫਤਰਾਂ ਦੇ ਅਚਾਨਕ ਨਿਰੀਖਣ ਕੀਤੇ ਜਾਂਦੇ ਰਹੇ ਹਨ। ਲੁਧਿਆਣਾ ਵਿਚ ਵੀ ਵਿਧਾਇਕਾਂ ਵਲੋਂ ਨਾ ਸਿਰਫ ਤਹਿਸੀਲਾਂ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ, ਸਗੋਂ 2 ਮਾਮਲਿਆਂ ’ਚ ਤਾਂ ਉਨ੍ਹਾਂ ਵਲੋਂ ਤਹਿਸੀਲਾਂ ’ਚ ਹੋ ਰਹੀਆਂ ਰਜਿਸਟਰੀਆਂ ਨੂੰ ਵੀ ਆਪਣੇ ਕਬਜ਼ੇ ’ਚ ਲੈਣ ਤੋਂ ਬਾਅਦ ਵੱਡੇ ਅਧਿਕਾਰੀਆਂ ਨੂੰ ਸੌਂਪਿਆ ਜਾ ਚੁੱਕਾ ਹੈ।

ਹਾਲਾਤ ਉਸ ਸਮੇਂ ਹੋਰ ਵੀ ਪ੍ਰੇਸ਼ਾਨ ਕਰਨ ਵਾਲੇ ਬਣ ਗਏ, ਜਦੋਂ ਵਿਜੀਲੈਂਸ ਪੰਜਾਬ ਵਲੋਂ ਇਕ ਅਜਿਹੀ ਲਿਸਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਗਈ, ਜਿਸ ’ਚ ਸ਼ਾਮਲ 4 ਦਰਜਨ ਦੇ ਕਰੀਬ ਰੈਵੇਨਿਊ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦਾ ਨਾ ਸਿਰਫ ਦਾਅਵਾ ਕੀਤਾ ਗਿਆ, ਸਗੋਂ ਉਹ ਕਿਨ੍ਹਾਂ ਲੋਕਾਂ ਰਾਹੀਂ ਰਿਸ਼ਵਤ ਵਸੂਲਦੇ ਹਨ, ਉਨ੍ਹਾਂ ਦੇ ਨਾਂ ਵੀ ਵਿਜੀਲੈਂਸ ਨੇ ਜਨਤਕ ਕਰ ਦਿੱਤੇ।

ਇਹ ਖ਼ਬਰ ਵੀ ਪੜ੍ਹੋ - Big Breaking: ਪਟਿਆਲਾ ’ਚ ਹੋਇਆ ਡਬਲ ਮਰਡਰ; ਬਾਥਰੂਮ ਨੇੜੇ ਖ਼ੂਨ ਨਾਲ ਲੱਥਪੱਥ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ

ਲਗਾਤਾਰ ਹੋਈਆਂ ਘਟਨਾਵਾਂ ਨਾਲ ਅੰਦਰ ਹੀ ਅੰਦਰ ਪ੍ਰੇਸ਼ਾਨ ਯੂਨੀਅਨ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ, ਜਦੋਂ ਰੂਪਨਗਰ ਦੀ ਘਟਨਾ ਵਾਪਰੀ ਅਤੇ ਆਖਿਰਕਾਰ ਯੂਨੀਅਨ ਨੇ ਲੁਧਿਆਣਾ ’ਚ ਹੰਗਾਮੀ ਮੀਟਿੰਗ ਕਰ ਕੇ ਨਾ ਸਿਰਫ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ, ਸਗੋਂ ਰੈਵੇਨਿਊ ਅਧਿਕਾਰੀਆਂ ਲਈ ਬਦਨਾਮੀ ਦਾ ਕਾਰਨ ਬਣੇ ਰਜਿਸਟ੍ਰੇਸ਼ਨ ਦੇ ਕੰਮ ਨੂੰ ਵੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਰਕਾਰ ਤੋਂ ਇਸ ਕੰਮ ਲਈ ਕੋਈ ਦੂਜਾ ਬਦਲ ਲੱਭਣ ਦੀ ਸਲਾਹ ਤਕ ਦੇ ਦਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News