ਮੁਲਾਜ਼ਮਾਂ ਦੇ ਦਸਤਿਆਂ ਨੇ ਕੀਤਾ ਫਲੈਗ ਮਾਰਚ

05/06/2018 5:58:27 AM

ਫਗਵਾੜਾ, (ਜਲੋਟਾ)- 13 ਅਪ੍ਰੈਲ ਨੂੰ ਜਾਤੀ ਹਿੰਸਾ ਦਾ ਕੇਂਦਰ ਬਣਿਆ ਫਗਵਾੜਾ ਅੱਜ ਇਕ ਵਾਰ ਫਿਰ ਪੁਲਸ ਛਾਉਣੀ ਬਣਿਆ ਦਿਖਾਈ ਦੇ ਰਿਹਾ ਹੈ ਅਤੇ ਪੁਲਸ ਤੇ ਪ੍ਰਸ਼ਾਸਨ ਅਜੇ ਵੀ ਬਣੇ ਹੋਏ ਤਣਾਅਗ੍ਰਸਤ ਹਾਲਤ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਰੁਖ਼ ਅਪਣਾਏ ਹਨ। ਇਸ ਦੌਰਾਨ ਫਗਵਾੜਾ ਵਿਚ ਅੱਜ ਪੁਲਸ ਦੇ ਭਾਰੀ ਦਸਤਿਆਂ ਵਲੋਂ ਸਥਾਨਕ ਪ੍ਰਮੁਖ ਬਾਜ਼ਾਰਾਂ, ਸੰਵੇਦਨਸ਼ੀਲ ਇਲਾਕਿਆਂ ਆਦਿ ਵਿਚ ਫਲੈਗ ਮਾਰਚ ਕੀਤਾ ਅਤੇ ਲੋਕਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ।
ਇਸ ਦੌਰਾਨ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਲੋਕਾਂ ਨੂੰ ਅਮਨ-ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਫਗਵਾੜਾ ਵਿਚ ਅਮਨ-ਸ਼ਾਂਤੀ ਨੂੰ ਹਰ ਹਾਲਤ ਵਿਚ ਬਣਾਈ ਰੱਖਣ ਲਈ ਪੁਲਸ ਤੰਤਰ ਵਚਨਬੱਧ ਹੈ। ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਭੰਗ ਕਰਨ ਨਹੀਂ ਦਿੱਤਾ ਜਾਵੇਗਾ ਅਤੇ ਜੇ ਕਿਸੇ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਫਗਵਾੜਾ ਵਿਚ ਅੱਜ ਸਾਰੇ ਪ੍ਰਮੁਖ ਬਾਜ਼ਾਰਾਂ, ਦੁਕਾਨਾਂ, ਵਪਾਰਕ ਅਦਾਰੇ ਰੂਟੀਨ ਦੀ ਤਰ੍ਹਾਂ ਖੁਲ੍ਹੇ ਅਤੇ ਜਨ-ਜੀਵਨ ਆਮ ਵਾਂਗ ਚਲਿਆ।


Related News